29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ੍ਰੀ ਉਂਕਾਰ ਧਾਮ ਥੋਪੀਆ ਵਿਖੇ ਵਿਸ਼ਾਲ ਸੰਤ ਸਮਾਗਮ 7 ਤੋਂ

Ad Position 21
No active advertisement
ਅਜੀਤ ਡੈਸਕ 03-09-2025
ਬਲਾਚੌਰ, 2 ਸਤੰਬਰ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਦੂਜੇ ਗੱਦੀ ਨਸ਼ੀਨ ਸਤਿਗੁਰ ਉਂਕਾਰਾ ਨੰਦ ਮਹਾਰਾਜ ਦੀ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਤਿਗੁਰ ਦਾਸਾ ਨੰਦ ਮਹਾਰਾਜ ਦੁਆਰਾ ਚਲਾਈ ਹੋਈ 108 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਬਕਾਇਆ ਰਹਿੰਦੇ 11 ਸ੍ਰੀ ਅਖੰਡ ਪਾਠਾਂ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਸੰਤ ਸਮਾਗਮ 7, 8, 9 ਸਤੰਬਰ ਨੂੰ ਸਤਿਗੁਰਾਂ ਦੇ ਹੈੱਡ ਆਫ਼ਿਸ ਤੇ ਤਪ ਅਸਥਾਨ ਵਾਲੀ ਪਾਵਨ ਪਵਿੱਤਰ ਕੁਟੀਆ ਸਾਹਿਬ ਸ੍ਰੀ ਉਂਕਾਰ ਧਾਮ ਥੋਪੀਆ ਨੇੜੇ ਬਲਾਚੌਰ ਵਿਖੇ ਮੌਜੂਦਾ ਗੱਦੀਨਸ਼ੀਨ ਅਚਾਰੀਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ | ਧਾਮ ਦੇ ਮੁੱਖ ਸੇਵਾਦਾਰ ਪ੍ਰਧਾਨ ਰਾਮ ਸਰੂਪ ਥੋਪੀਆ ਤੇ ਸੇਵਾਦਾਰਾਂ ਨੇ ਦੱਸਿਆ ਕਿ ਅਚਾਰੀਆ ਨਮਰਤਾ ਨੰਦ ਦੀ ਆਗਿਆ ਅਨੁਸਾਰ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ 7 ਸਤੰਬਰ ਨੂੰ ਸਵੇਰੇ 10 ਵਜੇ ਜਗਤ ਗੁਰੂ ਅਚਾਰੀਆ ਸ੍ਰੀ ਗਰੀਬਦਾਸ ਮਹਾਰਾਜ ਦੀ ਅੰਮਿ੍ਤਮਈ ਬਾਣੀ ਦੇ 11 ਸ੍ਰੀ ਅਖੰਡ ਪਾਠਾਂ ਦਾ ਪ੍ਰਕਾਸ਼ ਅਚਾਰੀਆ ਨਮਰਤਾ ਨੰਦ ਮਹਾਰਾਜ ਵਲੋਂ ਕੀਤਾ ਜਾਵੇਗਾ ਅਤੇ 9 ਸਤੰਬਰ ਨੂੰ ਸਵੇਰੇ 10:30 ਵਜੇ ਸੰਪੂਰਨ ਭੋਗ ਪਾਏ ਨੂੰ ਜਾਣਗੇ | ਉਨ੍ਹਾਂ ਦੱਸਿਆ ਕਿ ਸੰਧਿਆ ਆਰਤੀ ਤੇ ਸਤਿਸੰਗ ਰੋਜ਼ਾਨਾ ਰਾਤ 8 ਵਜੇ ਤੋਂ 11 ਵਜੇ ਤੱਕ ਹੋਇਆ ਕਰੇਗਾ | ਸਮਾਗਮ 'ਚ ਭੇਖ ਦੇ ਉੱਚ ਕੋਟੀ ਦੇ ਆਦਰਯੋਗ ਮਹਾਂਪੁਰਸ਼ ਸੰਗਤਾਂ ਨੂੰ ਦਰਸ਼ਨ ਦੇ ਕੇ ਨਾਮ ਬਾਣੀ ਨਾਲ ਜੋੜਨਗੇ | ਉਨ੍ਹਾਂ ਸਾਰੀਆਂ ਸੰਗਤਾਂ ਨੂੰ ਇਸ ਸਮਾਗਮ ਵਿਚ ਤਨ, ਮਨ ਤੇ ਧਨ ਨਾਲ ਸੇਵਾ ਕਰਕੇ ਪੂਜਨੀਕ ਗੁਰੂਦੇਵ ਸਤਿਗੁਰ ਓਾਕਾਰਾ ਨੰਦ ਮਹਾਰਾਜ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮੰਗੂਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਬਾਬਾ ਸ੍ਰੀਚੰਦ ਦੇ ਜਨਮ ਦਿਵਸ ਨੂੰ ਸਮਰਪਿਤ ਬੌੜੀ ਸਾਹਿਬ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
Ad Position 24