29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਾਰਕਫੈੱਡ ਮੁਲਾਜ਼ਮ ਯੂਨੀਅਨ ਵਲੋਂ ਇਕ ਦਿਨ ਦੀ ਤਨਖ਼ਾਹ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 03-09-2025
ਬਲਾਚੌਰ, 2 ਸਤੰਬਰ (ਨਰੇਸ਼ ਧੌਲ)-ਮਾਰਕਫੈੱਡ ਮੁਲਾਜ਼ਮ ਯੂਨੀਅਨ ਚੰਡੀਗੜ੍ਹ ਵਲੋਂ ਇਹ ਫ਼ੈਸਲਾ ਲਿਆ ਗਿਆ ਕਿ ਸਮੁੱਚੇ ਮੁਲਾਜ਼ਮਾਂ ਦੇ ਇਕ ਦਿਨ ਦੀ ਤਨਖ਼ਾਹ ਹੜ੍ਹ ਪੀੜਤਾਂ ਨੂੰ ਰਾਹਤ ਵਜੋਂ ਭੇਟ ਕੀਤੀ ਜਾਵੇ | ਇਸ ਸੰਬੰਧੀ ਪ੍ਰਧਾਨ ਜਸਵੀਰ ਸਿੰਘ ਰੱਕੜ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਹੜ੍ਹ ਆ ਜਾਣ ਕਾਰਨ ਸੈਂਕੜਿਆਂ ਦੀ ਗਿਣਤੀ 'ਚ ਪਿੰਡਾਂ ਦੇ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ | ਇਸ ਤਰ੍ਹਾਂ ਦੇ ਨਾਜ਼ੁਕ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਸਮੁੱਚੇ ਮੁਲਾਜ਼ਮਾਂ ਵਲੋਂ ਸਰਬਸੰਮਤੀ ਨਾਲ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੀ ਤਨਖ਼ਾਹ 'ਚੋਂ ਇਕ ਦਿਨ ਦੀ ਤਨਖ਼ਾਹ ਕੱਟ ਕੇ ਹੜ੍ਹ ਪੀੜਤਾਂ ਨੂੰ ਰਾਹਤ ਵਜੋਂ ਦਿੱਤੀ ਜਾਵੇ | ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਰੱਕੜ, ਜਨਰਲ ਸਕੱਤਰ ਈਸ਼ ਵਡੋਰਾ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ, ਮੀਤ ਪ੍ਰਧਾਨ ਪ੍ਰਭਾਕਰ, ਤਾਲਮੇਲ ਸਕੱਤਰ ਨਵਦੀਪ ਸਿੰਘ, ਕੈਸ਼ੀਅਰ ਸੁਖਰਾਜ ਸਿੰਘ ਲੰਬੀ, ਗੁਰਪ੍ਰੀਤ ਸਿੰਘ ਚੌਹਾਨ, ਮਨਜੀਤ ਸਿੰਘ, ਜਗਸ਼ੀਰ ਸਿੰਘ, ਪਰਮਿੰਦਰ ਗੁੱਜਰ ਬਲਾਚੌਰ, ਜਸਪਾਲ ਸਿੰਘ, ਯਾਦਵਿੰਦਰ ਸਿੰਘ, ਅਰਜਨ ਭਾਰਦਵਾਜ, ਓਾਕਾਰ ਸ਼ਰਮਾ, ਬੂਟਾ ਸਿੰਘ, ਜੁਗਰਾਜ ਸਿੰਘ, ਸੁਖਰਾਜ ਸਿੰਘ, ਨਵਪ੍ਰੀਤ ਗੁਲਾਟੀ ਆਦਿ ਸਮੁੱਚੇ ਕਾਰਜਕਾਰੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸੰਭਾਲੀ ਧੈਂਗੜਪੁਰ ਦੇ ਧੁੱਸੀ ਬੰਨ੍ਹ ਨੂੰ ਬਚਾਉਣ ਦੀ ਕਮਾਨ ਅਗਲੀ ਖ਼ਬਰ ਮੰਗੂਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24