ਬੰਗਾ, 2 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ 'ਚ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਇਕ ਅਹਿਮ ਮੀਟਿੰਗ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਵਾਰੀਆ ਪਰਿਵਾਰ ਦੇ ਗ੍ਰਹਿ ਵਿਖੇ ਹੋਈ | ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵਿਚਾਰ ਕਰਦਿਆਂ ਸ. ਵਾਰੀਆ ਨੇ ਆਖਿਆ ਕਿ ਡੇਰਾ ਬਾਬਾ ਨਾਨਕ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਰਾਵੀ ਦਰਿਆ ਦੇ ਪਾਣੀ ਨੇ ਜੋ ਵੱਡੀ ਢਾਹ ਲਾਈ ਹੈ ਉਸਦੀ ਭਰਪਾਈ ਕਰਨੀ ਬੜੀ ਔਖੀ ਹੈ | ਜਿਥੇ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਥੇ ਹਜ਼ਾਰਾਂ ਏਕੜ 'ਚ ਫੈਲੀ ਝੋਨੇ ਦੀ ਫ਼ਸਲ ਬਰਬਾਦ ਹੋ ਗਈ | ਗਰੀਬ ਲੋਕਾਂ ਦੇ ਘਰ-ਮਕਾਨ ਢਹਿ ਢੇਰੀ ਹੋ ਗਏ | ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਪ੍ਰਧਾਨ ਬਲਵੀਰ ਸਿੰਘ ਯੂ. ਕੇ. ਤੇ ਲੈਕ: ਤਰਸੇਮ ਪਠਲਾਵਾ ਨੇ ਕਿਹਾ ਪਿੰਡ ਪਠਲਾਵਾ ਤੇ ਇਲਾਕੇ ਵਿਚ ਹਾਲ ਦੀ ਘੜੀ 'ਚ ਹੋਈ ਭਾਰੀ ਬਾਰਿਸ਼ ਨੇ ਵੱਡਾ ਨੁਕਸਾਨ ਕੀਤਾ ਹੈ | ਇਨ੍ਹਾਂ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾ ਨੂੰ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਇਸ ਔਖੀ ਘੜੀ ਵਿਚ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਉਪ ਚੇਅਰਮੈਨ ਪਰਵਿੰਦਰ ਸਿੰਘ ਰਾਣਾ, ਸੰਦੀਪ ਕੁਮਾਰ ਗੌੜ, ਕੈਪਟਨ ਜੋਗਾ ਸਿੰਘ, ਸੀਨੀਅਰ ਪ੍ਰੈੱਸ ਸਕੱਤਰ ਮਾ. ਸੁਰਿੰਦਰ ਸਿੰਘ ਕਰਮ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਰਣਜੀਤ ਸਿੰਘ ਰਾਜੂ, ਦੀਪ ਚੰਦ ਬਰੇਲੀ ਇਸਤਰੀ ਵਿੰਗ ਦੇ ਸਰਪ੍ਰਸਤ ਮਾਤਾ ਸੁਲਿੰਦਰ ਕੌਰ ਵਾਰੀਆ, ਚੇਅਰਪਸਨ ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ, ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਬਲਵਿੰਦਰ ਕੌਰ, ਕਾਕਾ ਜਸਮਨ ਸਿੰਘ, ਗੁਰਜੀਤ ਸਿੰਘ, ਰਜਿੰਦਰ ਸਿੰਘ ਜਿੰਦਾ ਵੀ ਹਾਜ਼ਰ ਸਨ |