29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗਾਇਕ ਆਤਮਾ ਬੁੱਢੇਵਾਲੀਆ ਨੇ ਲਗਵਾਈ ਹਾਜ਼ਰੀ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਸਾਲਾਨਾ ਜੋੜ ਮੇਲਾ ਸਮਾਪਤ

Ad Position 21
No active advertisement
ਗਾਇਕ ਆਤਮਾ ਬੁੱਢੇਵਾਲੀਆ, ਬਲਜਿੰਦਰ ਰਿੰਪੀ, ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਚੌਧਰੀ ਮੋਹਨ ਸਿੰਘ ਸਾਬਕਾ ਵਿਧਾਇਕ ਅਤੇ ਦਾਨੀ ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ, ਬਲਵਿੰਦਰ ਸਿੰਘ ਝਿੰਗੜ, ਬਹਾਦਰ ਸਿੰਘ ਮਹਿਮੀ, ਬੁੱਧ ਸਿੰਘ ਗ੍ਰੰਥੀ, ਅਮਰਜੀਤ ਸਿੰਘ ਲੱਲ੍ਹ ਤੇ ਹੋਰ ਸਾਥੀ ਪ੍ਰਬੰਧਕ | (ਸੱਜੇ) ਝਿੰਗੜਾਂ ਵਿਖੇ ਪ੍ਰੋਗਰਾਮ ਦਾ ਅਨੰਦ ਮਾਣ ਰਹੀਆਂ ਸੰਗਤਾਂ | ~ ਤਸਵੀਰਾਂ : ਕੁਲਦੀਪ ਸਿੰਘ ਝਿੰਗੜ <br/> 03-09-2025
ਔੜ/ਝਿੰਗੜਾਂ, 2 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾ ਸਾਲਾਨਾ ਜੋੜ ਮੇਲਾ ਸਮਾਪਤ ਹੋ ਗਿਆ | ਤਿੰਨ ਦਿਨਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਤੀਜੀ ਲੜੀ ਦੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਗਏ | ਉਪਰੰਤ ਨਗਰ ਕੀਰਤਨ ਸਜਾਇਆ | ਦੂਜੇ ਦਿਨ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੇ ਮਹਾਨ ਕੀਰਤਨੀ ਢਾਡੀ ਕਵੀਸ਼ਰੀ ਜਥਿਆਂ ਤੋਂ ਇਲਾਵਾ ਕਲਾਕਾਰਾਂ ਨੇ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ | ਤੀਜੇ ਦਿਨ ਆਖਰੀ ਲੜੀ ਦੇ ਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਜਥੇ ਵਲੋਂ ਕੀਰਤਨ ਕੀਤਾ | ਉਪਰੰਤ ਸਜਾਏ ਗਏ ਖੁੱਲ੍ਹੇ ਪੰਡਾਲ ਵਿਚ ਪੰਥ ਪ੍ਰਸਿੱਧ ਢਾਡੀ ਜਥਿਆਂ ਤੋਂ ਇਲਾਵਾ ਗਾਇਕ ਆਤਮਾ ਬੁੱਢੇਵਾਲੀਆ, ਗਾਇਕਾ ਬਲਜਿੰਦਰ ਰਿੰਪੀ ਤੇ ਤਰਜਮਾਨ ਕੌਰ ਨੇ ਰਾਜਾ ਸਾਹਿਬ ਜੀ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਰਾਜਾ ਜੀ ਦੇ ਚਰਨਾਂ ਨਾਲ ਜੋੜਿਆ | ਸਾਲਾਨਾ ਜੋੜ ਮੇਲੇ ਵਿਚ ਆਮ ਆਦਮੀ ਪਾਰਟੀ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਾਹਲ, ਹਰਜੋਤ ਕੌਰ ਲੋਹਟੀਆ 'ਆਪ' ਆਗੂ ਇਸਤਰੀ ਵਿੰਗ, ਚੌਧਰੀ ਮੋਹਨ ਸਿੰਘ ਸਾਬਕਾ ਵਿਧਾਇਕ ਬੰਗਾ ਵਿਸ਼ੇਸ਼ ਤੌਰ 'ਤੇ ਪੁੱਜੇ | ਸਟੇਜ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ ਨੇ ਸਾਲਾਨਾ ਜੋੜ ਮੇਲੇ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਕਲਾਕਾਰਾਂ, ਰਾਜਤੀਨਕ ਆਗੂਆਂ ਤੇ ਦਾਨੀ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਬਲਵਿੰਦਰ ਸਿੰਘ ਝਿੰਗੜ, ਅਜੀਤ ਸਿੰਘ, ਬੁੱਧ ਸਿੰਘ ਹੈੱਡ ਗ੍ਰੰਥੀ, ਚੇਅਰਮੈਨ ਬਲਵੀਰ ਕਰਨਾਣਾ, ਬਹਾਦਰ ਸਿੰਘ ਮਹਿਮੀ ਅਧਿਕਾਰਤ ਪੰਚ, ਕਮਲਜੀਤ ਸਿੰਘ ਕੈਰੋਂ, ਸੋਢੀ ਸਿੰਘ ਸ਼ੇਰਗਿੱਲ, ਪਰਮਿੰਦਰ ਸਿੰਘ ਸ਼ੇਰਗਿੱਲ ਯੂ. ਕੇ., ਅਮਰਜੀਤ ਸਿੰਘ ਰੱਲ੍ਹ ਯੂ. ਐਸ. ਏ., ਪਿ੍ੰਸੀਪਲ ਤਰਜੀਵਨ ਸਿੰਘ ਗਰਚਾ, ਹਰਜਿੰਦਰ ਹੈਪੀ ਕੈਨੇਡਾ, ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਪਰਮਜੀਤ ਸਿੰਘ ਏ. ਐਸ. ਆਈ. ਚੰਡੀਗੜ੍ਹ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਪੱਪੂ, ਸੰਦੀਪ ਸਿੰਘ ਸ਼ੇਰਗਿੱਲ, ਲੱਖਾ ਸਿੰਘ, ਵੈਦ ਗੁਰਮੇਜ ਰਾਮ, ਸੰਤੋਖ ਸਿੰਘ ਰੱਲ੍ਹ ਯੂ. ਕੇ., ਬਲਜਿੰਦਰ ਸਿੰਘ ਸਰਾਂ ਪਰਾਗਪੁਰ, ਜੋਗਾ ਸਿੰਘ ਸ਼ੇਰਗਿੱਲ ਪਰਾਗਪੁਰ, ਤਰਲੋਚਨ ਸਿੰਘ ਲੱਲ੍ਹ ਯੂ. ਐਸ. ਏ., ਬਲਵਿੰਦਰ ਸਿੰਘ ਝਿੰਗੜ ਐਨ. ਕੇ. ਐਨ, ਜਸਵਿੰਦਰ ਸਿੰਘ ਢੰਡਾ, ਸੰਤੋਖ ਸਿੰਘ ਰੱਲ੍ਹ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਅਮਰਨਾਥ ਮਹਿਮੀ, ਪ੍ਰਦੀਪ ਸਿੰਘ, ਜਸਵੀਰ ਸਿੰਘ ਸੀਰਾ, ਗੁਰਪ੍ਰੀਤ ਸਿੰਘ, ਅਮਰੀਕ ਬੱਧਣ ਯੂ. ਕੇ., ਮੰਗਲ ਸਿੰਘ, ਮਲਕੀਤ ਸਿੰਘ ਰੱਲ੍ਹ, ਬਿਸ਼ਨ ਝਿੰਗੜ, ਹਰਵਿੰਦਰ ਕੌਰ ਯੂ. ਕੇ., ਸੁਰਿੰਦਰ ਕੌਰ ਸ਼ੇਰਗਿੱਲ, ਲਵਪ੍ਰੀਤ ਸਿੰਘ, ਗੁਰਬਖਸ਼ ਰਾਮ, ਹਰਦੀਪ ਕੁਮਾਰ ਸੰਧੂ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ ਛਿੰਦਾ, ਸੰਤੋਖ ਸਿੰਘ ਸ਼ੇਰਗਿੱਲ, ਬਿੰਦਾ ਸ਼ੇਰਗਿੱਲ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਹਰਦਿਆਲ ਸਿੰਘ ਦਿਉਲ, ਅਮਨਦੀਪ ਸਿੰਘ ਸ਼ੇਰਗਿੱਲ, ਬਿਸ਼ਨ ਦਾਸ ਮਹਿਮੀ, ਸੁਖਜੀਤ ਸਿੰਘ, ਅਜੀਤ ਸਿੰਘ, ਨੰਬਦਾਰ ਗੁਰਮੀਤ ਸਿੰਘ ਤੇ ਸਰਬਣ ਸਿੰਘ, ਬਲਵੀਰ ਰਾਮ, ਅਵਨੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਬੱਬਰਾਂ ਦੀ ਯਾਦ 'ਚ ਕਰਵਾਇਆ ਸ਼ਹੀਦੀ ਸਮਾਗਮ ਅਗਲੀ ਖ਼ਬਰ ਹੜ੍ਹਾਂ ਸੰਬੰਧੀ ਏਕ ਨੂਰ ਸਵੈ-ਸੇਵੀ ਪਠਲਾਵਾ ਸੰਸਥਾ ਦੀ ਮੀਟਿੰਗ
Ad Position 24