ਔੜ/ਝਿੰਗੜਾਂ, 2 ਸਤੰਬਰ (ਕੁਲਦੀਪ ਸਿੰਘ ਝਿੰਗੜ)-ਇਤਿਹਾਸਕ ਪਿੰਡ ਝਿੰਗੜਾਂ ਦੇ ਸਮਾਜ ਸੇਵੀ ਐਨ. ਆਰ. ਆਈ. ਅਮਰਜੀਤ ਸਿੰਘ ਰੱਲ੍ਹ ਪੁੱਤਰ ਸੁੱਚਾ ਰਾਮ, ਅਗਮਜੋਤ ਸਿੰਘ ਝਿੰਗੜ ਯੂ. ਐਸ. ਏ. ਦੇ ਪਰਿਵਾਰ ਵਲੋਂ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਮੇਨ ਗੇਟ ਕੋਲ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ 'ਤੇ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਤਿੰਨ ਦਿਨ ਵੱਖ-ਵੱਖ ਪਦਾਰਥਾਂ ਦਾ ਲੰਗਰ ਲਗਾਇਆ | ਉਨ੍ਹਾਂ ਆਖਿਆ ਕਿ ਦਿਨ ਰਾਤ ਦਿਨ ਚਾਹ ਪਕੌੜਿਆਂ, ਠੰਢਿਆ, ਨੂਡਲਾਂ, ਜੂਸ, ਆਲੂ ਫਿੰਗਰਾਂ, ਪਾਸਤਾ ਆਦਿ ਪਦਾਰਥਾਂ ਦੇ ਲੰਗਰ ਨਾਲ ਸੰਗਤਾਂ ਦੀ ਸੇਵਾ ਕੀਤੀ ਗਈ | ਇਸ ਮੌਕੇ ਸੁੱਚਾ ਸਿੰਘ ਝਿੰਗੜ, ਮਨਪ੍ਰੀਤ ਕੌਰ ਪੰਚ, ਗੁਰਦੇਵ ਰਾਮ ਪੰਚ, ਅਸ਼ੋਕ ਕੁਮਾਰ, ਸ਼ਮਸ਼ੇਰ ਸਿੰਘ ਜੈਕਸਨ, ਅਮਰਜੀਤ ਸਿੰਘ ਅਮਰ ਸ਼ੇਰਗਿੱਲ, ਅੰਮਿ੍ਤਪਾਲ ਸਿੰਘ, ਚਰਨਜੀਤ ਸਿੰਘ, ਬੌਬੀ ਰੱਲ੍ਹ, ਗਾਇਕ ਸਾਬਰੀ ਸਾਹਿਬ, ਸੁਖਜਿੰਦਰ ਸਿੰਘ ਸ਼ੇਰਗਿੱਲ, ਅਮਰ ਝਿੰਗੜ, ਸਨੀ ਚੁੰਬਰ, ਮੋਹਿਤ, ਕੁਨਾਲ, ਆਰੀਅਨ, ਸਾਹਿਲ, ਪਰਵਿੰਦਰ, ਹਰਮਨ, ਲਵਪ੍ਰੀਤ ਸਿੰਘ, ਹਰਜੋਤ, ਹਰਕੀਰਤ, ਸੁਖਵਿੰਦਰ ਸਿੰਘ, ਲਾਡੀ, ਅਮਰ ਸ਼ੇਰਗਿੱਲ, ਕਰਨਵੀਰ ਸਿੰਘ, ਸੁੱਖਾ, ਹਰਮੇਸ਼ ਆਦਿ ਹਾਜ਼ਰ ਸਨ |