ਬੰਗਾ, 2 ਸਤੰਬਰ (ਸੁਰਿੰਦਰ ਸਿੰਘ ਕਰਮ, ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ)-ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਲੋਂ ਸਾਲ 2025 ਦੇ ਬੀ. ਐਸ. ਸੀ. ਤੇ ਐਮ. ਐਸ. ਸੀ. ਦੇ ਨਵੇਂ ਬੈਚਾਂ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਤੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੀ ਵਿਦਾਇਗੀ ਲਈ ਫਰੈਸ਼ਰ ਪਾਰਟੀ ਤੇ ਫੇਅਰਵੈੱਲ ਪਾਰਟੀ ਅਗਾਜ਼ 2025 ਕਰਵਾਇਆ, ਜਿਸ 'ਚ ਮਿਸ ਫਰੈਸ਼ਰ ਸੁਖਮਨੀ ਕੌਰ ਤੇ ਮਿਸਟਰ ਫਰੈਸ਼ਰ ਮਨੀਸ਼ ਕੁਮਾਰ ਚੁਣੇ ਗਏ | ਸਮਾਗਮ ਦੇ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਤੇ ਸਾਬਕਾ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਸਨ | ਫਰੈਸ਼ਰ ਪਾਰਟੀ ਦਾ ਅਰੰਭ ਮਹਿਮਾਨਾਂ ਵਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ | ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਅਨੁਸ਼ਾਸਨ 'ਚ ਰਹਿੰਦੇ ਹੋਏ ਡਿਗਰੀ ਕੋਰਸਾਂ ਦੀ ਵਧੀਆ ਪੜ੍ਹਾਈ ਕਰਕੇ ਅੱਵਲ ਪੁਜ਼ੀਸਨਾਂ ਹਾਸਿਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਕਾਲਜ ਦਾ ਨਾਂਅ ਰੋਸ਼ਨ ਕਰਨ ਲਈ ਪ੍ਰੇਰਿਆ | ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਤੇ ਸ. ਵਰਿੰਦਰ ਸਿੰਘ ਬਰਾੜ ਐਚ. ਆਰ. ਨੇ ਨਵੇਂ ਦਾਖਲ ਹੋਏ ਤੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਫਰੈਸ਼ਰ ਪਾਰਟੀ ਅਗਾਜ਼ 2025 'ਚ ਬੀ. ਐੱਸ. ਸੀ. ਤੇ ਐਮ. ਐਸ. ਸੀ. ਕੋਰਸਾਂ ਦੇ ਨਵੇਂ ਦਾਖਲ ਵਿਦਿਆਰਥੀਆਂ ਵਲੋਂ ਪੰਜਾਬ ਦਾ ਲੋਕ ਨਾਚ ਭੰਗੜਾ, ਗਿੱਧਾ, ਹਿਮਾਚਲੀ ਨਾਟੀ ਡਾਂਸ, ਮਹਾਂਰਾਸ਼ਟਰ ਦਾ ਲਾਵਨੀ ਡਾਂਸ, ਲੇਜ਼ੀ ਡਾਂਸ, ਕਲਾਸੀਕਲ ਡਾਂਸ, ਹਰਿਆਣਵੀ ਡਾਂਸ, ਬੌਲੀਵੁੱਡ ਡਾਂਸ ਆਦਿ ਦੀਆਂ ਕੋਰੀਉਗਰਾਫੀਆਂ ਪੇਸ਼ ਕੀਤੀਆਂ | ਫਰੈਸ਼ਰ ਪਾਰਟੀ ਦੇ ਸਖ਼ਤ ਮੁਕਾਬਲੇ 'ਚੋਂ ਮਿਸ ਫਰੈਸ਼ਰ 2025 ਸੁਖਮਨੀ ਕੌਰ ਤੇ ਮਿਸਟਰ ਫਰੈਸ਼ਰ 2025 ਮਨੀਸ਼ ਕੁਮਾਰ ਚੁਣੇ ਗਏ ਜਦ ਕਿ ਮਿਸਟਰ ਚਾਰਮਿੰਗ ਰਾਹੁਲ ਕੁਮਾਰ, ਮਿਸ ਐਲੀਗੈਂਟ ਸੰਜਨਾ, ਮਿਸ ਕ੍ਰੀਏਟਿਵ ਜਸ਼ਰਨ ਕੌਰ, ਮਿਸ ਟੇਲੈਂਟਿਡ ਰਮਨਦੀਪ ਕੌਰ, ਮਿਸਟਰ ਟੇਲੈਂਟਿਡ ਪਿ੍ੰਸ ਤੇ ਮਿਸ ਅਚੀਵਰ ਨੇਹਾ ਨੂੰ ਚੁਣਿਆ ਗਿਆ | ਇਸ ਮੌਕੇ ਜੱਜਾਂ ਦੀ ਜ਼ਿੰਮੇਵਾਰੀ ਮੈਡਮ ਰਮਨਦੀਪ ਕੌਰ ਪਿ੍ੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਰਮਨ ਕੁਮਾਰ ਵਾਈਸ ਪਿ੍ੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸਰਵਣ ਕੁਮਾਰ ਮੈਨੇਜਰ ਟੋਲ ਪਲਾਜ਼ਾ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਤੇ ਮੈਡਮ ਜੋਤੀ ਭਾਟੀਆ ਫਰੰਟ ਡੈਸਕ ਮਨੈਜਰ ਨੇ ਬਾਖੂਬੀ ਨਿਭਾਈ | ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਾਮਨ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਰਾਹੁਲ ਵਰਮੋਤਾ, ਰਮਨ ਕੁਮਾਰ, ਰਿਤਿਕ ਕੁਮਾਰ ਪਾਠਕ, ਮੈਡਮ ਅੰਜਲੀ ਜੈ ਸਿੰਘ, ਧੀਰ ਸਿੰਘ, ਮੈਡਮ ਇੰਦੂ ਬਾਲਾ, ਵਿਵੇਕ ਸ਼ਰਮਾ ਮੈਡਮ ਚੈਰੀ ਆਦਿ ਹਾਜ਼ਰ ਸਨ |