29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪ੍ਰਵਾਸੀ ਭਾਰਤੀਆਂ ਵਲੋਂ ਆਵਾਜ਼ ਸੰਸਥਾ ਨੂੰ ਇਲਾਕੇ ਦੇ ਹੜ੍ਹ ਪੀੜਤਾਂ ਲਈ ਦੋ ਲੱਖ ਰੁਪਏ ਦਾ ਸਹਿਯੋਗ ਭੇਜਿਆ

Ad Position 21
No active advertisement
ਅਜੀਤ ਡੈਸਕ 03-09-2025
ਪੋਜੇਵਾਲ ਸਰਾਂ, 2 ਸਤੰਬਰ (ਬੂਥਗੜ੍ਹੀਆ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਨਿਭਾ ਰਹੀ ਹਲਕੇ ਦੀ ਨਾਮਵਾਰ ਅਵਾਜ਼ ਸੰਸਥਾ ਵਲੋਂ ਗਰੀਬਾਂ ਦੀ ਸੇਵਾ ਪਹਿਲ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ | ਸੰਸਥਾ ਦੇ ਨਾਲ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਮੁੱਖ ਸਰਪ੍ਰਸਤ ਪ੍ਰਵਾਸੀ ਭਾਰਤੀ ਬਾਬੂ ਤਰਸੇਮ ਲਾਲ ਖੇਪੜ ਭਵਾਨੀਪੁਰ ਯੂ. ਐਸ. ਏ., ਲੱਕੀ ਖੇਪੜ ਭਵਾਨੀਪੁਰ ਯੂ. ਐਸ. ਏ., ਦਵਿੰਦਰ ਕੁਮਾਰ ਛਾਬਲਾ ਹਾਜੀਪੁਰ ਜਰਮਨੀ, ਪ੍ਰੇਮ ਪਾਲ ਹੱਕਲਾ ਜਰਮਨੀ ਨਵਾਂਗਰਾਂ ਵਲੋਂ ਲੋਕਾਂ ਦੀ ਸੇਵਾ ਕਰਦੀ ਆ ਰਹੀ ਅਵਾਜ਼ ਸੰਸਥਾ ਦੇ ਐਨ. ਆਰ. ਆਈ. ਸਹਿਯੋਗੀਆਂ ਵਲੋਂ ਪਿਛਲੇ ਦਿਨਾਂ ਤੋਂ ਇਲਾਕੇ ਵਿਚ ਹੜ੍ਹਾਂ ਨਾਲ ਲੋਕਾਂ ਦੇ ਹੋਏ ਨੁਕਸਾਨ ਨੂੰ ਦੇਖਦੇ ਹੋਏ ਉਨ੍ਹਾਂ ਦੀ ਮਦਦ ਲਈ ਦੋ ਲੱਖ ਰੁਪਏ ਦਾ ਸਹਿਯੋਗ ਭੇਜਿਆ | ਜਾਣਕਾਰੀ ਦਿੰਦੇ ਹੋਏ ਪ੍ਰੇਮਪਾਲ ਹੰਕਲਾ ਜਰਮਨੀ ਨਵਾਂਗਰਾ ਨੇ ਦੱਸਿਆ ਕਿ ਸੰਸਥਾ ਵਲੋਂ ਸਿਹਤ, ਸਿੱਖਿਆ ਜਾਂ ਲੋੜਵੰਦਾਂ ਦੀ ਮਦਦ ਦੇ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜ ਦੇ ਲਈ ਸਮੇਂ-ਸਮੇਂ ਦੇ ਅਨੁਸਾਰ ਪ੍ਰਵਾਸੀ ਭਾਰਤੀਆਂ ਵਲੋਂ ਸਹਿਯੋਗ ਭੇਜੇ ਜਾ ਰਹੇ ਹਨ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਦਨ ਲਾਲ ਚੇਚੀ ਨੇ ਸਮੂਹ ਅਵਾਜ਼ ਸੰਸਥਾ ਦੇ ਮੈਂਬਰਾਂ ਵਲੋਂ ਪ੍ਰਵਾਸੀ ਭਾਰਤੀਆਂ ਦਾ ਸੰਸਥਾ ਨੂੰ ਸਹਿਯੋਗ ਕਰਨ ਲਈ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਤੇ ਫੇਅਰਵੈੱਲ ਪਾਰਟੀ 2025 ਕਰਵਾਈ ਅਗਲੀ ਖ਼ਬਰ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਚਣਕੋਈ ਵਿਖੇ ਐਸ. ਸੀ. ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ
Ad Position 24