29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਚਣਕੋਈ ਵਿਖੇ ਐਸ. ਸੀ. ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 03-09-2025

ਮਜਾਰੀ/ਸਾਹਿਬਾ, 2 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਐਸ. ਸੀ. ਕਮਿਸ਼ਨ ਪੰਜਾਬ ਜਸਵੀਰ ਸਿੰਘ ਗੜ੍ਹੀ ਵਲੋਂ ਪਿੰਡ ਚਣਕੋਈ ਦਾ ਵਿਸ਼ੇਸ਼ ਦੌਰਾ ਕੀਤਾ | ਗੜ੍ਹੀ ਦਾ ਇਥੇ ਪਹੁੰਣ 'ਤੇ ਸਾਬਕਾ ਸਰਪੰਚਾਂ ਰਣਵੀਰ ਸਿੰਘ ਭੱਟੀ, ਸੁਰਿੰਦਰ ਪਾਲ ਤੇ ਪੰਚਾਇਤ ਵਲੋਂ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਐਸ. ਸੀ. ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਧਿਆਨ ਨਾਲ ਸੁਣੀਆਂ | ਪੰਚਾਇਤ ਵਲੋਂ ਪਿੰਡ ਦੇ ਗਲੀਆਂ ਨਾਲੀਆਂ ਦੇ ਪਾਣੀ ਨੂੰ ਅੰਡਰ ਗਰਾਊਾਡ ਪਾਈਪਾਂ ਵਿਛਾਉਣ ਤੇ ਪਾਣੀ ਦੀ ਨਿਕਾਸੀ ਵਾਸਤੇ ਛੱਪੜ ਦਾ ਪ੍ਰਬੰਧ ਕਰਨ, ਪੰਚਾਇਤੀ ਘਰ ਦੀ ਮੁਰੰਮਤ ਕਰਨ ਤੇ ਪਿੰਡ ਦੇ ਹੋਰ ਮੁੱਦੇ ਉਠਾਏ | ਗੜ੍ਹੀ ਨੇ ਸਾਰੀਆਂ ਸਮੱਸਿਆਵਾਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਸੁਖਦਰਸ਼ਨ ਸਿੰਘ, ਪਰਮਜੀਤ ਪੰਮਾ ਐਮ. ਸੀ., ਮੰਗਾ ਰਾਮ, ਮਨਪ੍ਰੀਤ ਸਿੰਘ ਭੱਟੀ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਸਿਆਣ, ਜਸਵੰਤ ਸਿੰਘ, ਦਵਿੰਦਰ, ਸ਼ਿੰਗਾਰਾ ਰਾਮ, ਗੁਰਦੀਪ ਸਿੰਘ, ਅਮਰੀਕ ਸਿੰਘ, ਨੀਲਮ ਕੁਮਾਰੀ, ਪਰਮਜੀਤ ਕੌਰ, ਗੁਰਬਖਸ਼ ਕੌਰ, ਪ੍ਰਕਾਸ਼ ਕੌਰ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਭਾਰਤੀਆਂ ਵਲੋਂ ਆਵਾਜ਼ ਸੰਸਥਾ ਨੂੰ ਇਲਾਕੇ ਦੇ ਹੜ੍ਹ ਪੀੜਤਾਂ ਲਈ ਦੋ ਲੱਖ ਰੁਪਏ ਦਾ ਸਹਿਯੋਗ ਭੇਜਿਆ ਅਗਲੀ ਖ਼ਬਰ ਪਿਆਰਾ ਲਾਲ ਪਟਵਾਰੀ ਨਹੀਂ ਰਹੇ
Ad Position 24