29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਸ਼ਿਆਂ ਦੇ ਖ਼ਿਲਾਫ਼ ਜਾਗਿ੍ਤ ਕਰਨ ਲਈ ਪਿੰਡ ਛੋਕਰਾਂ 'ਚ ਕਰਵਾਇਆ ਨੁੱਕੜ ਨਾਟਕ

Ad Position 21
No active advertisement
ਅਜੀਤ ਡੈਸਕ 03-09-2025
ਰਾਹੋਂ, 2 ਸਤੰਬਰ (ਉਂਕਾਰ ਸਿੰਘ ਰਾਠੋਰ) -ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਜਾਗਿ੍ਤ ਕਰਨ ਲਈ ਪਿੰਡਾਂ ਵਿਚ ਨੁੱਕੜ ਨਾਟਕਾਂ ਦੀ ਲੜੀ ਚਲਾਈ ਜਾ ਰਹੀ ਹੈ ਜਿਸ ਤਹਿਤ ਪਿੰਡ ਛੋਕਰਾਂ ਵਿਚ ਬੀਤੇ ਦਿਨੀਂ ਨੁੱਕੜ ਨਾਟਕ ਪਿੰਡ ਛੋਕਰਾਂ ਦੀ ਨਗਰ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਅਮਨਜੋਤ ਕੌਰ ਦੀ ਅਗਵਾਈ ਹੇਠ ਕਰਵਾਇਆ | ਇਸ ਮੌਕੇ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਨਸ਼ਿਆਂ ਦੇ ਘਾਤਕ ਪ੍ਰਭਾਵਾਂ, ਤਸਕਰੀ ਦੇ ਖ਼ਤਰੇ ਤੇ ਨਸ਼ਿਆਂ ਨਾਲ ਜੁੜੇ ਸਮਾਜਿਕ-ਆਰਥਿਕ ਨੁਕਸਾਨਾਂ ਨੂੰ ਦਰਸਾਇਆ | ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ, ਗਲੀਆਂ, ਮੁਹੱਲਿਆਂ ਵਿਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਤੇ ਨਸ਼ਾ ਤਸਕਰਾਂ ਸੰਬੰਧੀ ਪ੍ਰਸਾਸ਼ਨ ਦਾ ਸਾਥ ਦੇਣ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਿੰਡਾਂ ਤੇ ਸ਼ਹਿਰਾਂ 'ਚ ਪਹਿਰੇਦਾਰ ਵਜੋਂ ਕੰਮ ਕਰਕੇ ਨਸ਼ਿਆਂ 'ਚ ਗ੍ਰਸਤ ਲੋਕਾਂ ਦੇ ਇਲਾਜ ਤੇ ਮੁੜ ਵਸੇਬੇ ਲਈ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ | ਨੁੱਕੜ ਨਾਟਕ ਵਿਚ ਖ਼ਾਸ ਤੌਰ 'ਤੇ ਦਰਸਾਇਆ ਗਿਆ ਕਿ ਨਸ਼ਾ ਤਸਕਰੀ ਦੇਸ਼ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ ਤੇ ਇਸ ਦੇ ਰੋਕਥਾਮ ਲਈ ਸਾਰੇ ਨਾਗਰਿਕਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ | ਇਸ ਜਾਗਿ੍ਤੀ ਪ੍ਰੋਗਰਾਮ ਵਿਚ ਪਹੁੰਚਣ 'ਤੇ ਸੁਖਵਿੰਦਰ ਸਿੰਘ ਤੂਰ ਤੇ ਸਰਪੰਚ ਅਮਨਜੋਤ ਕੌਰ ਤੇ ਨਗਰ ਪੰਚਾਇਤ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਬੀਰ ਸਿੰਘ, ਪੰਚ ਮਾਸਟਰ ਭੁਪਿੰਦਰ ਸਿੰਘ, ਪੰਚ ਹਰਜਿੰਦਰ ਕੌਰ, ਪੰਚ ਮਨਜਿੰਦਰ ਕੌਰ, ਪੰਚ ਮਹਿੰਦਰ ਸਿੰਘ ਤੂਰ, ਨੰਬਰਦਾਰ ਸਰਬਜੀਤ ਸਿੰਘ, ਯੂਥ ਪ੍ਰਧਾਨ ਜਸਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁ: ਸਿੰਘ ਸਭਾ ਪੱਲੀ ਝਿੱਕੀ ਵਿਖੇ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਬਾਬਾ ਸ੍ਰੀਚੰਦ ਦਾ ਜਨਮ ਉਤਸਵ ਮਨਾਇਆ
Ad Position 24