ਬੰਗਾ, 2 ਸਤੰਬਰ (ਕੁਲਦੀਪ ਸਿੰਘ ਪਾਬਲਾ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਪਿੰਡ ਪੱਲੀ ਝਿੱਕੀ ਵਿਖੇ ਕਰਵਾਇਆ ਗਿਆ | ਇਸ ਸਮਾਗਮ ਵਿੱਚ ਕਥਾ ਵਾਚਕ ਭਾਈ ਅੰਮਿ੍ਤਪਾਲ ਸਿੰਘ ਸਰਲੀ ਅਤੇ ਰਾਗੀ ਜਥਾ ਭਾਈ ਗਗਨਦੀਪ ਸਿੰਘ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਭਾਈ ਗੁਰਪ੍ਰੀਤ ਸਿੰਘ ਚਮਕੌਰ ਸਾਹਿਬ ਵਾਲਿਆਂ ਵਲੋਂ ਕਥਾ, ਕੀਰਤਨ ਰਾਹੀਂ ਗੁਰੂ ਸਾਹਿਬ ਦੀ ਜੀਵਨੀ ਸਬੰਧੀ ਸੰਗਤਾਂ ਨਾਲ ਸਾਂਝ ਪਾਈ | ਕਮੇਟੀ ਮੈਂਬਰਾਂ ਵਲੋਂ ਕੀਰਤਨ ਅਤੇ ਕਥਾ ਵਾਚਕ ਸਿੰਘਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਗੁਰੂ ਘਰ ਦੇ ਹੈੱਡ ਗ੍ਰੰਥੀ ਨੂੰ ਕਮੇਟੀ ਵੱਲੋਂ 12000 ਤਨਖਾਹ ਦਿੱਤੀ ਜਾਂਦੀ ਹੈ ਅਤੇ ਇਸ ਨਗਰ ਦੇ ਐਨ. ਆਰ ਆਈ ਵੀਰ ਬਲਵੀਰ ਸਿੰਘ ਦਰੜ ਯੂ. ਐਸ. ਏ, ਜਸਵੀਰ ਸਿੰਘ ਬਡਵਾਲ ਕੈਨੇਡਾ ਅਤੇ ਰਜਿੰਦਰ ਸਿੰਘ ਪਾਬਲਾ ਇੰਗਲੈਂਡ ਅਤੇ ਮਨੂੰ ਸਿੰਘ ਵਲੋਂ ਆਪਣੇ ਤੌਰ 'ਤੇ ਹਰ ਮਹੀਨੇ ਗ੍ਰੰਥੀ ਸਿੰਘ ਲਈ 9000 ਮਹੀਨੇ ਦਾ ਦੇਣ ਦਾ ਵਾਅਦਾ ਕੀਤਾ | ਇਸ ਤਰਾਂ ਗੁਰੂ ਘਰ ਦੇ ਹੈੱਡ ਗ੍ਰੰਥੀ ਦੀ ਟੋਟਲ ਤਨਖਾਹ 21000 ਕੀਤੀ ਗਈ ਹੈ | ਇਸ ਦੌਰਾਨ ਐਨ. ਆਰ. ਆਈ ਵੀਰਾਂ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਗੁਰੂ ਘਰਾਂ ਦੇ ਵਜ਼ੀਰਾਂ ਨੂੰ ਸਾਰੇ ਪਿੰਡਾਂ ਵੱਲੋਂ ਇਸ ਤਰ੍ਹਾਂ ਸਹਿਯੋਗ ਦੇ ਕੇ ਉਹਨਾਂ ਦੇ ਬੱਚਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਵਾਇਸ ਪ੍ਰਧਾਨ ਕੁਲਦੀਪ ਸਿੰਘ ਪਾਬਲਾ, ਸਤਨਾਮ ਸਿੰਘ ਸਕੱਤਰ, ਬਲਦੇਵ ਸਿੰਘ ਬਾਬੂ ਪਾਬਲਾ, ਮਹਿੰਦਰ ਸਿੰਘ ਬਿਜਲੀ ਵਾਲਾ, ਬਲਜਿੰਦਰ ਸਿੰਘ ਗਿੱਦਾ, ਤਜਿੰਦਰ ਸਿੰਘ ਪ੍ਰਧਾਨ, ਸਰੂਪ ਸਿੰਘ ਸਰਪੰਚ, ਸ਼ਿੰਗਾਰਾ ਸਿੰਘ ਪਾਬਲਾ, ਮੋਹਣ ਸਿੰਘ ਪਾਬਲਾ, ਗੁਰਚਰਨ ਸਿੰਘ ਫੌਜੀ, ਤਰਲੋਚਨ ਸਿੰਘ ਪਾਬਲਾ, ਸੁਖਵਿੰਦਰ ਸਿੰਘ ਪਾਬਲਾ, ਬੇਅੰਤ ਸਿੰਘ ਫੌਜੀ, ਹਣਸ ਸਿੰਘ, ਅਵਤਾਰ ਸਿੰਘ ਰਾਣਾ, ਬਲਵੀਰ ਸਿੰਘ ਨੰਬਰਦਾਰ, ਸਤਨਾਮ ਸਿੰਘ ਪਾਬਲਾ, ਮਨਜਿੰਦਰ ਸਿੰਘ ਬਿੰਦੀ, ਕੁਲਦੀਪ ਸਿੰਘ, ਜਗਤਾਰ ਸਿੰਘ ਪਾਬਲਾ, ਕਰਨੈਲ ਸਿੰਘ ਯੂ. ਕੇ, ਮਹਿੰਦਰ ਸਿੰਘ ਪਾਬਲਾ, ਰਣਜੀਤ ਸਿੰਘ ਪਾਬਲਾ, ਅਮਨ ਬਡਵਾਲ ਹਾਜ਼ਰ ਸਨ |