29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਬੀ. ਐਮ. ਪੀ. ਐਸ. ਰੈਪਿਡ ਐਕਸ਼ਨ ਫੋਰਸ ਦਾ ਗਠਨ

Ad Position 21
No active advertisement
ਅਜੀਤ ਡੈਸਕ 03-09-2025
ਬੰਗਾ, 2 ਸਤੰਬਰ (ਕੁਲਦੀਪ ਸਿੰਘ ਪਾਬਲਾ)-ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਲੋ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਤੁਰੰਤ ਮਦਦ ਪਹੁੰਚਾਉਣ ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੇ ਉਦੇਸ਼ ਨਾਲ, ਸਕੂਲ ਵਲੋਂ 'ਰੈਪਿਡ ਐਕਸ਼ਨ ਫੋਰਸ' ਦਾ ਗਠਨ ਕੀਤਾ ਗਿਆ ਹੈ | ਇਹ ਫੋਰਸ ਸੀਨੀਅਰ ਵਿਦਿਆਰਥੀਆਂ, ਅਧਿਆਪਕਾਂ ਤੇ ਬਾਕੀ ਕਰਮਚਾਰੀਆਂ ਦੀ ਇਕ ਟੀਮ ਹੋਵੇਗੀ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਮਦਦ ਜਿਵੇਂ ਕਿ ਰਾਸ਼ਨ, ਕਪੜੇ, ਦਵਾਈਆਂ, ਪਾਣੀ ਆਦਿ ਪਹੁੰਚਾਏਗੀ | ਇਸ ਟੀਮ ਦਾ ਮੁੱਖ ਉਦੇਸ਼ ਹੈ ਕਿ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਇਕੱਠੀ ਕਰਨਾ ਸੁਰੱਖਿਅਤ ਢੰਗ ਨਾਲ ਪ੍ਰਭਾਵਿਤ ਇਲਾਕਿਆਂ ਤੱਕ ਮਦਦ ਪਹੁੰਚਾਉਣਾ | ਸਕੂਲ ਡਾਇਰੈਕਟਰ ਡਾਕਟਰ ਵਰੁਣ ਜੈਨ ਨੇ ਕਿਹਾ ਇਸ ਤਰ੍ਹਾਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬਾਂ ਦਾ ਗਿਆਨ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਸਿਖਾ ਰਹੇ ਹਾਂ | ਉਨ੍ਹਾ ਕਿਹਾ ਸਕੂਲ ਦੀ ਬਿਲਡਿੰਗ, ਫਰਨੀਚਰ ਆਦਿ ਹਰ ਜ਼ਰੂਰਤ ਵਾਲੀ ਵਸਤੂ ਲੋਕ ਸੇਵਾ ਲਈ ਹਾਜ਼ਰ ਹੈ | ਕਿਸੇ ਵੀ ਲੋੜਵੰਦ ਵਿਅਕਤੀ ਨੂੰ ਜੇਕਰ ਲੋੜ ਲਗਦੀ ਹੈ ਤਾਂ ਉਹ ਟੀਮ ਮੁਖੀ ਜਤਿੰਦਰ ਕੁਮਾਰ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਦੇ ਨਾਲ ਸੰਪਰਕ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪਨਿਆਲੀ ਕੱਟ ਕੋਲ 2 ਕਾਰਾਂ ਦੀ ਟੱਕਰ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁ: ਸਿੰਘ ਸਭਾ ਪੱਲੀ ਝਿੱਕੀ ਵਿਖੇ ਸਮਾਗਮ
Ad Position 24