29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਨਿਆਲੀ ਕੱਟ ਕੋਲ 2 ਕਾਰਾਂ ਦੀ ਟੱਕਰ

Ad Position 21
No active advertisement
ਅਜੀਤ ਡੈਸਕ 03-09-2025
ਕਾਠਗੜ੍ਹ/ਰੱਤੇਵਾਲ, 2 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਨੇੜੇ ਪਿੰਡ ਪਨਿਆਲੀ ਦੇ ਕੱਟ ਕੋਲ 2 ਕਾਰਾਂ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਨਵਾਂਸ਼ਹਿਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਪਨਿਆਲੀ ਕੱਟ ਦੇ ਕੋਲ ਐਕਸੀਡੈਂਟ ਹੋ ਗਿਆ | ਉਨ੍ਹਾਂ ਨੇ ਤੁਰੰਤ ਜਾ ਕੇ ਦੇਖਿਆ ਕਿ ਸਵਿਫਟ ਕਾਰ ਜਿਸ ਦਾ ਨੰਬਰ ਪੀ. ਬੀ 32 ਏ ਬੀ 8600 ਜਿਸ ਨੂੰ ਮਨਿੰਦਰ ਪੁੱਤਰ ਸੋਢੀ ਰਾਮ ਪਿੰਡ ਕੋਹਾੜ ਮੰਡ ਚਲਾ ਰਿਹਾ ਸੀ ਜੋ ਕਿ ਪਨਿਆਲੀ ਦੇ ਕੱਟ ਤੋਂ ਰੋਪੜ ਸਾਈਡ ਜਾ ਰਿਹਾ ਸੀ ਅਤੇ ਦੂਜੀ ਕਾਰ ਸਵਿਫਟ ਪੀ. ਬੀ 65 ਏ. ਏ 0481, ਜਿਸ ਨੂੰ ਮਨਜੋਤ ਸਿੰਘ ਪੁੱਤਰ ਬਲਕਾਰ ਸਿੰਘ ਹਾਊਸ ਨੰਬਰ 1 ਸੁੱਖ ਇਨਕਲੇਵ ਖਰੜ ਚਲਾ ਰਿਹਾ ਸੀ, ਜੋ ਕਿ ਬਟਾਲੇ ਤੋਂ ਮੁਹਾਲੀ ਜਾ ਰਹੇ ਸੀ ਜਦੋਂ ਇਹ ਦੋਨੋਂ ਕਾਰਾਂ ਪਿੰਡ ਪਨਿਆਲੀ ਕੱਟ ਨੇੜੇ ਪਹੁੰਚੀਆਂ ਤਾਂ ਦੋਨੋ ਕਾਰਾਂ ਦੀ ਆਪਸ 'ਚ ਟੱਕਰ ਹੋ ਗਈ | ਦੋਨੋ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ | ਜਾਨੀ ਨੁਕਸਾਨ ਦਾ ਬਚਾਅ ਹੋ ਗਿਆ | ਐਸ. ਐਸ. ਐਫ. ਦੀ ਟੀਮ ਵਲੋਂ ਗੱਡੀਆਂ ਨੂੰ ਸਾਈਡ 'ਤੇ ਕਰਵਾ ਕੇ ਟ੍ਰੈਫਿਕ ਨੂੰ ਆਵਾਜਾਈ ਲਈ ਸੂਚਾਰੂ ਢੰਗ ਨਾਲ ਬਹਾਲ ਕਰਵਾਇਆ | ਹਾਦਸੇ ਸੰਬੰਧੀ ਥਾਣਾ ਕਾਠਗੜ੍ਹ ਨੂੰ ਇਤਲਾਹ ਦਿੱਤੀ ਜਿਥੋਂ ਏ. ਐਸ. ਆਈ. ਸੰਦੀਪ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਦੋਨਾਂ ਕਾਰਾਂ ਨੂੰ ਕਬਜ਼ੇ ਵਿਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੂੰ ਪਿਛਲੇ ਅੱਠ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ-ਪਿ੍ੰ. ਜੱਸੋਮਜਾਰਾ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਬੀ. ਐਮ. ਪੀ. ਐਸ. ਰੈਪਿਡ ਐਕਸ਼ਨ ਫੋਰਸ ਦਾ ਗਠਨ
Ad Position 24