21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਗੁਰੂ ਨਾਨਕ ਮਿਸ਼ਨ ਸੁਸਾਇਟੀ ਵਲੋਂ ਹੜ੍ਹ ਪੀੜਤਾਂ ਲਈ ਭੇਜੀ ਗਈ ਰਾਹਤ ਸਮੱਗਰੀ

Ad Position 21
No active advertisement
ਅਜੀਤ ਡੈਸਕ 04-09-2025
ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਵਾਹਿਗੁਰੂ ਦੀ ਅਪਾਰ ਕਿਰਪਾ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਰਹੇ ਭਰਪੂਰ ਸਹਿਯੋਗ ਸਦਕਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਗੁਰਦਾਸਪੁਰ ਜਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਇਲਾਕਿਆਂ ਲਈ ਰਾਸ਼ਨ ਸਮੱਗਰੀ ਦੀ ਦੂਸਰੀ ਵੱਡੀ ਖੇਪ ਤਿੰਨ ਗੱਡੀਆਂ ਰਾਹੀਂ ਰਵਾਨਾ ਕੀਤੀ ਗਈ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਭੇਜੀ ਗਈ ਰਾਹਤ ਸਮੱਗਰੀ ਵਿੱਚ ਪਸ਼ੂਆਂ ਲਈ 100 ਕੁਇੰਟਲ ਚਾਰਾ ਅਚਾਰ, ਰਾਸ਼ਨ ਕਿੱਟਾਂ, ਪੱਕਿਆ ਹੋਇਆ ਲੰਗਰ, ਦਾਲਾਂ, ਚਾਵਲ, ਪਾਣੀ ਦੀਆਂ ਪੇਟੀਆਂ, ਘਰੇਲੂ ਵਰਤੋਂ ਦਾ ਸਾਮਾਨ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸੁਸਾਇਟੀ ਦਫਤਰ ਵਿਖੇ ਭੇਜੀ ਗਈ ਰਾਸ਼ਨ ਸਮਗਰੀ ਵੀ ਸ਼ਾਮਲ ਸੀ | ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਦੀ ਅਗਵਾਈ ਵਿਚ ਇਕ ਟੀਮ ਜਿਸ ਵਿਚ ਕੁਲਜੀਤ ਸਿੰਘ ਖਾਲਸਾ, ਗਿਆਨ ਸਿੰਘ, ਦਲਜੀਤ ਸਿੰਘ ਬਡਵਾਲ, ਠੇਕੇਦਾਰ ਭਗਵੰਤ ਸਿੰਘ ਰੁੜਕੀ ਅਤੇ ਮੋਹਣ ਸਿੰਘ ਰੁੜਕੀ ਤੋਂ ਇਲਾਵਾ ਪਿੰਡ ਠਾਣੇ ਤੋਂ ਵਲੰਟੀਅਰ ਵੀ ਸ਼ਾਮਲ ਸਨ ਨੂੰ ਰਾਹਤ ਸਮੱਗਰੀ ਦੀਆਂ ਤਿੰਨ ਗੱਡੀਆਂ ਸਮੇਤ ਬਾਅਦ ਦੁਪਹਿਰ ਲੰਗੜੋਆ ਬਾਈਪਾਸ ਤੋਂ ਰਵਾਨਾ ਕੀਤਾ ਗਿਆ | ਸੁਰਜੀਤ ਸਿੰਘ ਹੁਣਾਂ ਦੱਸਿਆ ਕਿ ਭੇਜੀ ਗਈ ਕਿਸ਼ਤ ਵਿੱਚ ਪਿੰਡ ਠਾਣੇ ਤੋਂ ਪੱਕਿਆ ਹੋਇਆ ਲੰਗਰ ਅਤੇ ਪਿੰਡ ਰੁੜਕੀ ਖਾਸ ਤੋਂ ਵੱਡੀ ਗਿਣਤੀ ਵਿੱਚ ਭੇਜੀ ਗਈ ਰਾਸ਼ਨ ਸਮੱਗਰੀ ਵੀ ਸ਼ਾਮਿਲ ਸੀ | ਇਸ ਮੌਕੇ ਉਹਨਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਰਾਸ਼ਨ ਸਮੱਗਰੀ ਪਹਿਲਾਂ ਹੀ ਵੱਡੀ ਮਾਤਰਾ ਵਿੱਚ ਹੜ੍ਹ ਪੀੜਤ ਇਲਾਕਿਆਂ ਵਿੱਚ ਪਹੁੰਚ ਰਹੀ ਹੈ, ਇਸ ਲਈ ਸੁਸਾਇਟੀ ਨਾਲ ਸੰਪਰਕ ਕਰਕੇ ਕੇਵਲ ਉਹੀ ਸਮਾਨ ਭੇਜਿਆ ਜਾਵੇ ਜਿਸ ਦੀ ਅਤਿਅੰਤ ਅਵੱਸ਼ਕਤਾ ਹੈ | ਉਨ੍ਹਾਂ ਨੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਵਲੋਂ ਮਿਲ ਰਹੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਲਦੀ ਹੀ ਸੁਸਾਇਟੀ ਵਲੋ ਰਾਹਤ ਸਮੱਗਰੀ ਦੀ ਤੀਸਰੀ ਕਿਸ਼ਤ ਰਵਾਨਾ ਕੀਤੀ ਜਾਵੇਗੀ | ਇਸ ਮੌਕੇ ਸੋਸਾਇਟੀ ਦੇ ਸਰਪਰਸਤ ਉੱਤਮ ਸਿੰਘ ਸੇਠੀ, ਜਗਦੀਪ ਸਿੰਘ ਕੈਸ਼ੀਅਰ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਮਹਿੰਦਰ ਪਾਲ, ਗੁਰਜੀਤ ਕੌਰ ਸਰਪੰਚ ਰਮਰਾਏਪੁਰ, ਹਰਮਿੰਦਰ ਸਿੰਘ ਪ੍ਰਧਾਨ ਗੁ: ਕਮੇਟੀ ਉਸਮਾਨਪੁਰ, ਸੋਹਣ ਸਿੰਘ ਅਕਾਊਾਟੈਂਟ, ਮਹਿੰਦਰ ਸਿੰਘ ਅਟਵਾਲ ਬੜਵਾ, ਮੋਹਣ ਸਿੰਘ, ਵਿਜੇ ਕੁਮਾਰ ਅਤੇ ਪਿੰਡ ਠਾਣੇ ਤੋਂ ਵੀ ਵਲੰਟੀਅਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀਸਲਾ ਨੇ ਲੋਕਾਂ ਨੂੰ ਬੂਟੇ ਵੰਡੇ ਅਗਲੀ ਖ਼ਬਰ ਡੇਰੇ ਦੇ ਦਰਵਾਜ਼ੇ ਹੜ੍ਹ ਪੀੜਤਾਂ ਲਈ 24 ਘੰਟੇ ਖੁੱਲੇ੍ਹ -ਸੰਤ ਭਰੋਮਜਾਰਾ
Ad Position 24