ਕਟਾਰੀਆਂ, 3 ਸਤੰਬਰ (ਪ੍ਰੇਮੀ ਸੰਧਵਾਂ) - ਧੂੰਏ ਦੇ ਉਡਦੇ ਗੁਬਾਰਾਂ ਤੋਂ ਵਾਤਾਵਰਣ ਨੂੰ ਬਚਾਉਣ ਲਈ ਘਰ ਦੀ ਬਗੀਚੀ 'ਚ ਹੱਥੀਂ ਬੂਟਿਆਂ ਦੀ ਪਨੀਰੀ ਤਿਆਰ ਕਰਕੇ ਲੋਕਾਂ ਨੂੰ ਮੁਫ਼ਤ ਵੰਡਣੇ, ਲਗਾਉਣੇ ਅਤੇ ਉਨ੍ਹਾਂ ਦੇ ਰੁੱਖ ਬਣਨ ਤੱਕ ਬੂਟਿਆਂ ਦੀ ਸਾਂਭ ਸੰਭਾਲ ਕਰਨ ਦਾ ਨੇਕ ਕਾਰਜ ਪ੍ਰਮਾਤਮਾ ਨੇ ਨਿਮਾਣੇ ਜਿਹੇ ਗਰੀਬ ਦੇ ਭਾਗਾਂ 'ਚ ਲਿਖਿਆ ਹੋਇਆ ਹੈ | ਇਹ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਇੰਜੀ ਗੋਪਾਲ ਕ੍ਰਿਸ਼ਨ ਬੀਸਲਾ ਪੁੱਤਰ ਸਾਬਕਾ ਹੈੱਡ ਮਾਸਟਰ ਗੁਰਦੇਵ ਰਾਮ ਮਹਿੰਮੀ ਨੇ ਕਰਦਿਆਂ ਕਿਹਾ ਕਿ ਜਿਹੜਾ ਸਕੂਨ ਮੇਰੇ ਮਨ ਨੂੰ ਬੂਟੇ ਲਗਾ ਕੇ ਪਾਲਣ ਅਤੇ ਵੰਡਣ ਵਿੱਚ ਆਉਂਦਾ ਹੈ ਉਹ ਸਕੂਨ ਹੋਰ ਕਿਤੇ ਵੀ ਨਹੀਂ ਮਿਲ ਸਕਦਾ | ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਕੁੱਝ ਕੁ ਦੁਸ਼ਮਣਾਂ ਵਲੋਂ ਆਪਣੀਆਂ ਘਰੇਲੂ ਜਰੂਰਤਾਂ ਪੂਰੀਆਂ ਕਰਨ ਲਈ ਰੁੱਖਾਂ ਦੀ ਅੰਧਾਧੁੰਦ ਕਟਾਈ ਕਰਨੀ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ | ਇੰਜੀ ਗੋਪਾਲ ਕ੍ਰਿਸ਼ਨ ਬੀਸਲਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਬਰਸਾਤੀ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ | ਇਸ ਮੌਕੇ ਪ੍ਰਦੀਪ ਮਹਿਮੀ, ਗੁਰਦੇਵ ਰਾਮ ਆਦਿ ਹਜ਼ਰ ਸਨ |