ਬੰਗਾ, 3 ਸਤੰਬਰ (ਸੁਰਿੰਦਰ ਸਿੰਘ ਕਰਮ) - ਟੱਚਵੁੱਡ ਇੰਸਟੀਚਿਊਟ ਬੰਗਾ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਅਮਨ ਅਰੋੜਾ ਨੇ ਇੱਥੇ ਮੀਡੀਆ ਕਰਮੀਆਂ ਦੇ ਸਨਮੁੱਖ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅਗਰ ਘਰ- ਸਮਾਜ ਦੀ ਤਰੱਕੀ ਦੇ ਮਕਸਦ ਨੂੰ ਪੂਰਾ ਕਰਨਾ ਹੈ ਤਾਂ ਔਰਤ ਵਰਗ ਨੂੰ ਮੁਕੰਮਲ ਅਧਿਕਾਰ ਦੇਣੇ ਲਾਜ਼ਮੀ ਹਨ | ਉਨ੍ਹਾਂ ਕਿਹਾ ਭਾਵੇਂ ਅਜੋਕੇ ਸਮੇਂ 'ਚ ਸਾਡੇ ਸਮਾਜ ਦੇ ਅਨੇਕਾਂ ਦਾਨਿਸ਼ਮੰਦ ਸੱਜਣ ਲੜਕੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਆਵਾਜ਼ ਬੁਲੰਦ ਕਰ ਰਹੇ ਹਨ ਪਰ ਸਮਾਜ ਦਾ ਬਹੁਤਾ ਹਿੱਸਾ ਪਿਛਾਂਹ ਖਿੱਚੂ ਸੋਚ ਦੇ ਚਲਦਿਆਂ ਲੜਕੇ ਲੜਕੀ ਵਿੱਚ ਫਰਕ ਕਰਨ ਦੇ ਰੁਝਾਨ ਨੂੰ ਨਹੀਂ ਤਿਆਗ ਰਹੇ | ਮੈਡਮ ਅਮਨ ਅਰੋੜ ਜੋ ਆਪਣੇ ਟੱਚਵੁੱਡ ਇੰਸਟੀਚਿਊਟ ਰਾਹੀਂ ਅਨੇਕਾਂ ਲੋੜਵੰਦ ਲੜਕੀਆਂ ਨੂੰ ਮੁਫ਼ਤ ਪੜ੍ਹਨ ਵਿੱਚ ਮਦਦ ਕਰਦੀ ਆ ਰਹੀ ਹੈ ਨੇ ਸਮਾਜ ਨੂੰ ਸੱਦਾ ਦਿੱਤਾ ਕਿ ਸਮਾਜ ਦੇ ਸਾਰੇ ਵਰਗ ਔਰਤ ਨੂੰ ਮੁਕੰਮਲ ਅਧਿਕਾਰ ਦੇ ਕੇ ਮਰਦ ਸਮਾਜ ਦੇ ਸਮਾਨ ਵਿਚਰਨ ਦਾ ਮੌਕਾ ਦੇਣ ਤਾਂ ਹੀ ਲੜਕੇ ਦੇ ਲੜਕੀ ਵਿੱਚ ਪਾਏ ਜਾ ਰਹੇ ਭੇਦ ਭਾਵ ਨੂੰ ਮਿਟਾਇਆ ਜਾ ਸਕਦਾ ਹੈ | ਮੈਡਮ ਅਮਨ ਅਰੋੜਾ |