21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਰਾਹਤ ਸਮੱਗਰੀ ਲੈ ਕੇ ਸ਼ਿਕਾਰ ਮਾਸ਼ੀਆਂ (ਗੁਰਦਾਸਪੁਰ) ਪਹੁੰਚੇ ਸੁਸਾਇਟੀ ਮੈਂਬਰ ਜਸਵਿੰਦਰ ਸਿੰਘ

Ad Position 21
No active advertisement
ਅਜੀਤ ਡੈਸਕ 04-09-2025
ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਇਲਾਕਿਆਂ 'ਚ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜਣ ਦਾ ਉਪਰਾਲਾ ਕੀਤਾ ਗਿਆ ਹੈ | ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਮੈਂਬਰਾਂ ਵਲੋਂ ਜਾਣਕਾਰੀ ਅਨੁਸਾਰ ਸੁਸਾਇਟੀ ਵਲੋਂ ਜ਼ਿਲ੍ਹਾ ਗੁਰਦਾਸਪੁਰ, ਅੰਮਿ੍ਤਸਰ ਅਤੇ ਕਪੂਰਥਲਾ ਦੇ ਪ੍ਰਭਾਵਿਤ ਇਲਾਕਿਆਂ ਵਿਚ ਸੇਵਾ ਦੇ ਕਾਰਜ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਕੀਤਾ ਗਿਆ ਅਤੇ ਉੱਥੇ ਤੁਰੰਤ ਰਾਹਤ ਲਈ ਰਾਸ਼ਨ ਸਮੱਗਰੀ, ਪੀਣ ਵਾਲਾ ਪਾਣੀ ਅਤੇ ਪਸ਼ੂਆਂ ਲਈ ਚਾਰਾ ਆਦਿਕ ਵਸਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਉਪਰੰਤ ਗੁਰਦਾਸਪੁਰ ਜ਼ਿਲ੍ਹੇ ਦੇ ਸਭ ਤੋਂ ਪ੍ਰਭਾਵਿਤ ਇਲਾਕੇ ਡੇਰਾ ਬਾਬਾ ਨਾਨਕ ਵਿਚ ਸੰਕਟ ਦੀ ਲਪੇਟ ਵਿਚ ਆਏ ਹੜ੍ਹ ਪੀੜਤਾਂ ਲਈ ਪਹਿਲੀ ਕਿਸ਼ਤ ਵਜੋਂ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਰਾਸ਼ਨ ਸਮੱਗਰੀ ਦੇ ਨਾਲ-ਨਾਲ 600 ਪੇਟੀਆਂ ਪਾਣੀ ਦੀਆਂ ਵੀ ਭੇਜੀਆਂ ਗਈਆਂ ਕਿਉਂਕਿ ਲੰਮੇ ਸਮੇਂ ਤੋਂ ਇਹਨਾਂ ਇਲਾਕਿਆਂ ਵਿੱਚ ਬਿਜਲੀ ਫੇਲ ਹੋਣ ਕਾਰਨ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ | ਇਹ ਰਾਹਤ ਸਮੱਗਰੀ ਗੁਰਦਾਸਪੁਰ ਜ਼ਿਲ੍ਹੇ ਦੀ ਇਕ ਨਾਮੀ ਸਮਾਜ ਸੇਵਾ ਸੰਸਥਾ ਲਾਡੀ ਗਰੁੱਪ ਆਫ ਸੁਸਾਇਟੀਜ਼ ਦੇ ਸਹਿਯੋਗ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਟਰੈਕਟਰ ਟਰਾਲੀ ਰਾਹੀਂ ਪਹੁੰਚਾਈ ਜਾਵੇਗੀ | ਸੁਸਾਇਟੀ ਸੁਲਤਾਨਪੁਰ ਲੋਧੀ ਦੇ ਪ੍ਰਭਾਵਿਤ ਇਲਾਕਿਆਂ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਸੰਪਰਕ ਵਿਚ ਹੈ ਅਤੇ ਆਉਣ ਵਾਲੇ ਇੱਕ ਦੋ ਦਿਨਾਂ 'ਚ ਉੱਥੇ ਵੀ ਜਲਦ ਹੀ ਲੋੜਵੰਦਾਂ ਲਈ ਸਹਾਇਤਾ ਸਮੱਗਰੀ ਭੇਜੀ ਜਾਵੇਗੀ | ਇਸ ਮੌਕੇ ਸੋਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ, ਕੈਸ਼ੀਅਰ ਜਗਦੀਪ ਸਿੰਘ, ਕੁਲਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਮੁੱਖਵਿੰਦਰ ਪਾਲ ਸਿੰਘ, ਪਲਵਿੰਦਰ ਸਿੰਘ ਕਰਿਆਮ, ਮਨਮੋਹਨ ਸਿੰਘ, ਪਰਮਜੀਤ ਸਿੰਘ ਮੂਸਾਪੁਰ, ਹਕੀਕਤ ਸਿੰਘ ਅਤੇ ਦਲਜੀਤ ਸਿੰਘ ਬਡਵਾਲ ਆਦਿਕ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਕੋਇਟਾ 'ਚ ਰੈਲੀ ਦੌਰਾਨ ਧਮਾਕਾ, 15 ਮੌਤਾਂ <br/> ਅਗਲੀ ਖ਼ਬਰ ਘਰ ਸਮਾਜ ਦੀ ਤਰੱਕੀ ਲਈ ਔਰਤ ਵਰਗ ਨੂੰ ਮੁਕੰਮਲ ਅਧਿਕਾਰ ਦੇਣੇ ਲਾਜ਼ਮੀ- ਅਮਨ ਅਰੋੜਾ
Ad Position 24