21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਾਕਿ ਦੇ ਕੋਇਟਾ 'ਚ ਰੈਲੀ ਦੌਰਾਨ ਧਮਾਕਾ, 15 ਮੌਤਾਂ <br/>

Ad Position 21
No active advertisement
ਅਜੀਤ ਡੈਸਕ 04-09-2025
ਅੰਮਿ੍ਤਸਰ, 3 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਸਰਯਾਬ ਰੋਡ 'ਤੇ ਬੀਤੀ ਰਾਤ ਬਲੋਚ ਨੈਸ਼ਨਲ ਪਾਰਟੀ ਦੀ ਰੈਲੀ ਦੇ ਖ਼ਤਮ ਹੋਣ ਤੋਂ ਤੁਰੰਤ ਬਾਅਦ ਹੋਏ ਬੰਬ ਧਮਾਕੇ ਵਿਚ 15 ਲੋਕ ਮਾਰੇ ਗਏ ਤੇ 38 ਹੋਰ ਜ਼ਖ਼ਮੀ ਹੋ ਗਏ | ਸਾਬਕਾ ਸੰਸਦ ਮੈਂਬਰ ਅਹਿਮਦ ਨਵਾਜ਼ ਤੇ ਪਾਰਟੀ ਨੇਤਾ ਮੂਸਾ ਬਲੋਚ ਵੀ ਜ਼ਖ਼ਮੀਆਂ 'ਚ ਸ਼ਾਮਿਲ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਅਤਾਉੱਲਾ ਮੈਂਗਲ ਦੀ ਚੌਥੀ ਬਰਸੀ 'ਤੇ ਕੋਇਟਾ ਦੇ ਸ਼ਾਹਵਾਨੀ ਸਟੇਡੀਅਮ 'ਚ ਇਕ ਰੈਲੀ ਕੱਢੀ ਗਈ ਸੀ | ਇਸ ਤੋਂ ਬਾਅਦ ਪਾਰਕਿੰਗ 'ਚ ਉਕਤ ਆਤਮਘਾਤੀ ਹਮਲਾ ਹੋਇਆ | ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹਮਲਾਵਰ 30 ਸਾਲ ਤੋਂ ਘੱਟ ਉਮਰ ਦਾ ਸੀ ਤੇ ਰਾਜਨੀਤਕ ਇਕੱਠ ਖ਼ਤਮ ਹੋਣ ਤੋਂ ਬਾਅਦ ਉਸ ਨੇ ਲਗਭਗ 8 ਕਿੱਲੋ ਵਿਸਫੋਟਕ ਨਾਲ ਧਮਾਕਾ ਕੀਤਾ | ਇਕੱਠ ਦੇ ਸਮੇਂ ਸੁਰੱਖਿਆ ਲਈ ਲਗਭਗ 120 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ | ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਬਲੋਚਿਸਤਾਨ ਦੇ ਵਧੀਕ ਮੁੱਖ ਸਕੱਤਰ (ਗ੍ਰਹਿ), ਡੀ. ਆਈ. ਜੀ. ਅਪਰਾਧ ਤੇ ਐੱਸ. ਐੱਸ. ਪੀ. (ਓਪਰੇਸ਼ਨ) ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਧਮਾਕਾ ਰਾਤ 9 ਵਜੇ ਦੇ ਕਰੀਬ ਹੋਇਆ | ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਨੇ ਅੱਗੇ ਕਿਹਾ ਕਿ ਆਤਮਘਾਤੀ ਹਮਲਾਵਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਵਿਖੇ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਰਾਹਤ ਸਮੱਗਰੀ ਲੈ ਕੇ ਸ਼ਿਕਾਰ ਮਾਸ਼ੀਆਂ (ਗੁਰਦਾਸਪੁਰ) ਪਹੁੰਚੇ ਸੁਸਾਇਟੀ ਮੈਂਬਰ ਜਸਵਿੰਦਰ ਸਿੰਘ
Ad Position 24