ਕਾਠਗੜ੍ਹ, 4 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਬਾਬਾ ਸਰਵਣ ਦਾਸ ਜੀ ਦਾ ਸਾਲਾਨਾ ਸ਼ਰਾਧ ਦਾ ਭੰਡਾਰਾ ਡੇਰਾ ਕਾਠਗੜ੍ਹ ਵਿਖੇ ਧੂਮਧਾਮ ਨਾਲ ਕਰਵਾਇਆ ਜਾਵੇਗਾ | ਇਸ ਸੰਬੰਧੀ ਸੇਵਾਦਾਰ ਬਾਬਾ ਕਲਿਆਣ ਦਾਸ ਜੀ ਡੇਰਾ ਬਾਬਾ ਸਰਵਣ ਦਾਸ ਨੇ ਦੱਸਿਆ ਕਿ 5 ਤੋਂ 10 ਸਤੰਬਰ ਤੱਕ ਰੋਜ਼ਾਨਾ 1 ਵਜੇ ਤੋਂ 5 ਵਜੇ ਤੱਕ ਸ੍ਰੀਮਦ ਭਾਗਵਤ ਮਹਾਂ ਪੁਰਾਣ ਕਥਾ ਤੇ ਮਹਾਂ ਯੱਗ ਡੇਰੇ ਵਿਚ ਕਰਵਾਇਆ ਜਾਵੇਗਾ | 5 ਸਤੰਬਰ ਨੂੰ ਸ੍ਰੀਮਦ ਭਾਗਵਤ ਮਹਾਂ ਪੁਰਾਣ ਕਥਾ ਯੱਗ ਦੁਪਹਿਰ 12 ਵਜੇ ਹੋਵੇਗਾ | ਉਨ੍ਹਾਂ ਦੱਸਿਆ ਕਿ ਸ੍ਰੀਮਦ ਭਾਗਵਤ ਮਹਾਂਪੁਰਾਣ ਕਥਾ ਮਹਾਂ ਯੱਗ ਦੇ ਭੋਗ 11 ਸਤੰਬਰ ਨੂੰ 11 ਵਜੇ ਪਾਏ ਜਾਣਗੇ | ਇਸ ਮੌਕੇ ਭਾਗਵਤ ਪ੍ਰਵਕਤਾ ਸਮਿ੍ਤੀ ਭਾਰਦਵਾਜ (ਦੇਵ ਭੂਮੀ ਹਿਮਾਚਲ) ਤੋਂ ਪਹੁੰਚਣਗੇ | ਇਸ ਮੌਕੇ ਮਹੰਤ ਬਾਬਾ ਭਗਵਾਨ ਦਾਸ, ਸੁਆਮੀ ਦਿਆਲ ਦਾਸ ਸਾਰੇ ਗੁਰੂ ਭਾਈ ਮਹਾਰਾਜ ਦੀ ਪਿਆਰੀ ਸੰਗਤ ਦਾ ਸਵਾਗਤ ਕਰਨਗੇ |