ਘੁੰਮਣਾਂ, 4 ਸਤੰਬਰ (ਮਹਿੰਦਰਪਾਲ ਸਿੰਘ)-ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਜਾਨੀ ਮਾਲੀ ਨੁਕਸਾਨ ਬਹੁਤ ਹੋਇਆ | ਲੋਕ ਘਰੋਂ ਬੇਘਰ ਹੋ ਗਏ ਤੇ ਗਰੀਬਾਂ ਦੇ ਘਰ ਢਹਿ ਗਏ ਹਨ | ਇਹ ਵਿਚਾਰ ਸੀਨੀਅਰ ਆਗੂ ਬਿੱਟੂ ਬੰਗਾ ਨੇ ਪ੍ਰਗਟ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ 'ਚ ਪੰਜਾਬ ਦੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ | ਸਰਕਾਰ ਮੁਲਾਜ਼ਮਾਂ ਨੂੰ ਆਪਣੇ ਹਿਸਾਬ ਨਾਲ ਚਲਾ ਰਹੀ ਹੈ ਜਦ ਕਿ ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਦੀ ਤੁਰੰਤ ਮਦਦ ਕਰਨ ਦੀ ਲੋੜ ਹੈ |