08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲੁਧਿਆਣਾ ਪ੍ਰਸ਼ਾਸਨ ਵਲੋਂ ਸਤਲੁਜ ਦਰਿਆ ਦੇ ਪਾਣੀ ਦਾ ਰੁੱਖ ਜਲੰਧਰ ਵੱਲ ਮੋੜਣ ਦੀ ਕੀਤੀ ਅਸਫਲ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 05-09-2025
ਉੜਾਪੜ/ਲਸਾੜਾ 4 ਸਤੰਬਰ (ਲਖਵੀਰ ਸਿੰਘ ਖੁਰਦ)-ਅੱਜ ਰਾਤ ਤਹਿਸੀਲ ਫਿਲੌਰ ਦੇ ਪਿੰਡ ਲਸਾੜਾ ਦੇ ਸਤਲੁਜ ਬੰਨ 'ਤੇ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਲੁਧਿਆਣਾ ਦੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਾਣੀ ਦਾ ਵਹਾਅ ਜਲੰਧਰ ਵੱਲ ਨੂੰ ਮੋੜਣ ਦੀ ਅਸਫਲ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਦਿੰਦਿਆਂ ਪਿੰਡ ਲਸਾੜਾ ਦੇ ਸਰਪੰਚ ਦਵਿੰਦਰ ਸਿੰਘ ਅਤੇ ਬੰਨ੍ਹ 'ਤੇ ਇਕੱਠੇ ਹੋਏ ਨਜਦੀਕੀ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਦੱੱਸਿਆ ਕਿ ਲਸਾੜਾ ਦੇ ਸਾਹਮਣੇ ਲੁਧਿਆਣਾ ਵਾਲੇ ਪਾਸੇ ਸਸਰਾਲੀ ਪਿੰਡ ਪੈਂਦਾ ਹੈ, ਜਿਥੇ ਲੁਧਿਆਣਾ ਦਾ ਇੰਡਸਟਰੀਅਲ ਏਰੀਆ ਹੈ | ਦਰਿਆ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਸਸਰਾਲੀ ਪਿੰਡ ਲਾਗੇ ਬੰਨ੍ਹ 'ਤੇ ਪੂਰਾ ਖਤਰਾ ਬਣਿਆ ਹੋਣ ਕਾਰਨ ਲੁਧਿਆਣਾ ਪ੍ਰਸ਼ਾਸਨ ਵਲੋਂ ਪਾਣੀ ਨੂੰ ਜਲੰਧਰ ਵੱਲ ਡਿਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਲੁਧਿਆਣਾ ਦੇ ਇੰਡਸਟਰੀਅਲ ਏਰੀਏ ਨੂੰ ਹੜ੍ਹ ਤੋਂ ਬਚਾਇਆ ਜਾ ਸਕੇ | ਉਨ੍ਹਾਂ ਦੱੱਸਿਆ ਕਿ ਮੂੰਹ ਹਨੇਰਾ ਹੁੰਦੇ ਹੀ ਲੁਧਿਆਣਾ ਦੇ ਇਕ ਐਸ. ਪੀ., ਐਸ. ਡੀ. ਐਮ. ਪਾਇਲ ਤੇ ਹੋਰ ਅਧਿਕਾਰੀ ਜਦੋਂ ਸਤਲੁਜ ਦਰਿਆ ਵੱਲ ਗਏ ਤਾਂ ਪਿੰਡ ਵਾਸੀਆਂ ਨੂੰ ਕਿਸੇ ਅਧਿਕਾਰੀ ਨੇ ਹੀ ਇਸ ਗੱਲ ਦੀ ਸੂਹ ਦੇ ਦਿੱਤੀ ਕਿ ਲੁਧਿਆਣਾ ਪ੍ਰਸ਼ਾਸਨ ਪੋਕਲਾਈਨਾਂ ਨਾਲ ਪਾਣੀ ਦਾ ਵਹਾਅ ਡਿਵਰਟ ਕਰਨ ਲਈ ਆ ਰਿਹਾ ਹੈ | ਇਸ 'ਤੇ ਤੁਰੰਤ ਇਸ ਦੀ ਜਾਣਕਾਰੀ ਨਜਦੀਕੀ ਪਿੰਡ ਵਾਸੀਆਂ ਤੇ ਨਜਦੀਕੀ ਪਿੰਡਾਂ ਦੇ ਲੋਕਾਂ ਨੂੰ ਪਹੁੰਚਾਈ ਗਈ | ਕੁਝ ਸਮੇਂ 'ਚ ਹੀ ਸੈਂਕੜੇ ਲੋਕ ਬੰਨ੍ਹ 'ਤੇ ਪਹੁੰਚ ਗਏ ਅਤੇ ਅਧਿਕਾਰੀਆਂ ਨੂੰ ਇਸ ਕੰੰਮ ਤੋਂ ਰੋਕਣ ਲਈ ਸਰਪੰਚ ਦਵਿੰਦਰ ਸਿੰਘ ਦੀ ਉਨ੍ਹਾਂ ਨਾਲ ਕਾਫੀ ਤਕਰਾਰਬਾਜ਼ੀ ਹੋਈ | ਉਨ੍ਹਾਂ ਦੱੱਸਿਆ ਕਿ ਰੌਲਾ ਪੈਣ 'ਤੇ ਪੋਕਲਾਈਨਾਂ ਰਸਤੇ 'ਚੋਂ ਹੀ ਵਾਪਸ ਮੁੜ ਗਈਆਂ | ਲੋਕਾਂ ਵਲੋਂ ਪ੍ਰਸ਼ਾਸਨ ਦੇ ਇਸ ਕੰਮ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਕ ਪਾਸੇ ਦੇ ਲੋਕਾਂ ਨੂੰ ਬਚਾਉਣ ਲਈ ਗੱਲ ਹੱਥ ਕੰਡੇ ਅਪਣਾ ਕੇ ਦੂਜੇ ਪਾਸੇ ਦੇ ਲੋਕਾਂ ਨੂੰ ਡੁਬੋਣਾ ਕਿਥੋਂ ਦੀ ਇਨਸਾਨੀਅਤ ਹੈ | ਉਨ੍ਹਾਂ ਦੱੱਸਿਆ ਕਿ ਅਸੀਂ ਸਾਰੇ ਨਜਦੀਕੀ ਪਿੰਡਾਂ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ ਕਿ ਦਰਿਆ ਦੇ ਬੰਨ੍ਹ 'ਤੇ ਜਾਣ ਵਾਲੇ ਸਾਰੇ ਰਸਤਿਆਂ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਤੇ ਦੂਜੇ ਜ਼ਿਲ੍ਹੇ ਦੇ ਕਿਸੇ ਵੀ ਅਧਿਕਾਰੀ ਨੂੰ ਬੰਨ੍ਹ 'ਤੇ ਨਾ ਜਾਣ ਦਿੱਤਾ ਜਾਵੇ | ਇਸ ਮੌਕੇ ਪੰਚ ਦਲਜੀਤ ਸਿੰਘ, ਪਿਆਰਾ ਸਿੰਘ, ਸਰਵਰਿੰਦਰ ਸਿੰਘ ਨੰਬਰਦਾਰ ਪੰਦਰਾਵਲ, ਅਜੈਬ ਸਿੰਘ ਸਾਬਕਾ ਸਰਪੰਚ ਪੰਦਰਾਵਲ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਦੇ ਐੱਸ.ਐੱਮ.ਓ ਵਲੋਂ ਆਯੁਸ਼ਮਾਨ ਆਰੋਗਿਆ ਕੇਂਦਰ ਮੋਰਾਂਵਾਲੀ ਦੀ ਜਾਂਚ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦਾ ਵਿੱਦਿਅਕ ਸੈਸ਼ਨ 2025-26 ਆਰੰਭ
Ad Position 24