23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਝਿੰਗੜਾਂ ਵਿਖੇ ਬਾਬਾ ਸਿੱਧ ਚਾਨੋ ਬਲੀ ਦੇ ਅਸਥਾਨ ਦੇ ਪ੍ਰਬੰਧਕਾਂ ਨੇ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 07-09-2025
ਔੜ/ਝਿੰਗੜਾਂ, 6 ਸਤੰਬਰ (ਕੁਲਦੀਪ ਸਿੰਘ ਝਿੰਗੜ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਬਾਬਾ ਸਿੱਧ ਚਾਨੋ ਬਲੀ ਦੇ ਧਾਰਮਿਕ ਅਸਥਾਨ ਦੇ ਪ੍ਰਬੰਧਕਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਚੇਲਾ ਭਜਨ ਗਹਿਲ ਮਜਾਰੀ ਦੀ ਰਹਿਨੁਮਾਈ ਹੇਠ ਬੈਂਡ ਵਾਜਿਆਂ ਨਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਮਗਰ ਚੱਲ ਰਹੀਆਂ ਸੰਗਤਾਂ ਬਾਬਾ ਸਿੱਧ ਚਾਨੋ ਬਲੀ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ | ਵੱਖ-ਵੱਖ ਰਸਤਿਆਂ ਵਿਚ ਸ਼ੋਭਾ ਯਾਤਰਾ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ | ਕਮੇਟੀ ਦੇ ਪ੍ਰਧਾਨ ਠੇਕੇਦਾਰ ਪਰਸ ਰਾਮ, ਬਹਾਦਰ ਸਿੰਘ ਮਹਿਮੀ ਅਧਿਕਾਰਤ ਪੰਚ, ਤਰਸੇਮ ਲਾਲ ਮਹਿਮੀ ਪੰਚ, ਨਿਰਮਲ ਸਿੰਘ ਢੰਡਾ, ਕਿ੍ਸ਼ਨ ਕੁਮਾਰ, ਕੁਲਵੰਤ ਸਿੰਘ ਰੱਲ੍ਹ, ਕਰਨੈਲ ਰਾਮ, ਅਮਰ ਨਾਥ ਮਹਿਮੀ, ਮੰਗਤ ਰਾਏ, ਮੱਖਣ ਮਹਿਮੀ ਆਦਿ ਪ੍ਰਬੰਧਕ ਸਾਥੀਆਂ ਨੇ ਦੱਸਿਆ ਕਿ ਬਾਬਾ ਸਿੱਧ ਚਾਨੋ ਬਲੀ ਦੀ ਮੂਰਤੀ ਦੀ ਸੇਵਾ ਭਗਤ ਚਰਨਜੀਤ ਵਲੋਂ ਆਪਣੇ ਪਿਤਾ ਭਗਤ ਧਰਮ ਚੰਦ, ਭਰਾ ਭਗਤ ਜਗਤਾਰ ਚੰਦ ਦੀ ਯਾਦ ਵਿਚ ਕਰਵਾਈ ਗਈ | ਚੇਲਾ ਭਜਨ ਗਹਿਲ ਮਜਾਰੀ ਵਲੋਂ ਧਾਰਮਿਕ ਅਸਥਾਨ 'ਤੇ ਭਗਤ ਚਰਨਜੀਤ ਵਲੋਂ ਕੀਤੇ ਉਪਰਾਲੇ ਦਾ ਧੰਨਵਾਦ ਕਰਦਿਆਂ ਉਨ੍ਹਾਂ ਬਾਬਾ ਸਿੱਧ ਚਾਨੋ ਬਲੀ ਦੇ ਚਰਨਾਂ 'ਚ ਪਰਿਵਾਰ ਦੀ ਚੰਗੀ ਸਿਹਤ ਤੇ ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ | ਪ੍ਰਧਾਨ ਠੇਕੇਦਾਰ ਪਰਸ ਰਾਮ ਨੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਮੂਰਤੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਸਾਬਕਾ ਸਰਪੰਚ ਸਿਮਰਨ ਕੌਰ, ਕਸ਼ਮੀਰ ਸਿੰਘ ਪੱਪੂ, ਪਰਮਜੀਤ ਮਹਿਮੀ, ਬਿਸ਼ਨ ਦਾਸ ਮਹਿਮੀ, ਨੰਬਰਦਾਰ ਸਰਬਣ ਸਿੰਘ, ਸ਼ਮਸ਼ੇਰ ਸਿੰਘ ਜੈਕਸਨ, ਜਗਤਾਰ ਸਿੰਘ ਜੋਗੀ, ਜੱਸੀ ਸ਼ੇਰਗਿੱਲ, ਜੋਗਾ ਰਾਮ, ਦਿਆਲ ਢੰਡਾ, ਰਾਮ ਲਾਲ, ਭਜਨ ਰਾਮ, ਕਾਟੀ ਮਹਿਮੀ, ਬਲਵੀਰ ਰਾਮ, ਮਹਿੰਦਰ ਰਾਮ, ਜਸਵੀਰ ਸਿੰਘ ਥਿੰਦ, ਪੰਕਜ਼ ਮਹਿਮੀ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਰਧ ਆਸ਼ਰਮ ਲੇਹਲ ਨੇ 8 ਸਾਲ ਬਾਅਦ ਪਰਿਵਾਰ ਨਾਲ ਮਿਲਾਇਆ ਅਗਲੀ ਖ਼ਬਰ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਅਵਤਾਰ ਦਿਵਸ ਸੰਬੰਧੀ ਤਿੰਨਾ ਰੋਜ਼ ਸੰਤ ਸਮਾਗਮ ਕਾਸ਼ੀਪੁਰੀ ਧਾਮ ਝਾ...
Ad Position 24