23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਬਿਰਧ ਆਸ਼ਰਮ ਲੇਹਲ ਨੇ 8 ਸਾਲ ਬਾਅਦ ਪਰਿਵਾਰ ਨਾਲ ਮਿਲਾਇਆ

Ad Position 21
No active advertisement
ਅਜੀਤ ਡੈਸਕ 07-09-2025
ਧਾਰੀਵਾਲ, 6 ਸਤੰਬਰ (ਸਵਰਨ ਸਿੰਘ)-ਮਨੁੱਖਤਾ ਦੀ ਸੇਵਾ ਕਰਦੀ ਆ ਰਹੀ ਸਿੱਖ ਵੈੱਲਫ਼ੇਅਰ ਫਾਉਂਡੇਸ਼ਨ ਧਾਰੀਵਾਲ ਵਲੋਂ ਇਕ ਬਜ਼ੁਰਗ ਨੂੰ 8 ਸਾਲ ਬਾਅਦ ਪਰਿਵਾਰ ਨਾਲ ਮਿਲਾਇਆ | ਫਾਉਂਡੇਸ਼ਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਇਹ ਬਜ਼ੁਰਗ ਨਗਨ ਹਾਲਤ ਵਿਚ ਲੋਕਾਂ ਘਰੋਂ ਮੰਗ ਰਿਹਾ ਸੀ, ਜਿਸ ਨੂੰ ਅਸੀਂ ਮਾਨਵਤਾ ਦੀ ਸੇਵਾ ਬਿਰਧ ਆਸ਼ਰਮ ਲੇਹਲ ਲੈ ਆਏ ਸੀ | ਇਸ ਦਾ ਸਾਰਾ ਪਤਾ ਪੁੱਛਿਆ, ਜਿਸ ਨੇ ਆਪਣਾ ਪਤਾ ਕਿਸ਼ੋਰੀ ਰਵਿਦਾਸ ਵਾਸੀ ਦੋਹੀਆ ਜ਼ਿਲ੍ਹਾ ਨਾਲੰਦਾ ਬਿਹਾਰ ਦੱਸਿਆ ਪਰਿਵਾਰ ਦੇ ਦੱਸਣ ਮੁਤਾਬਿਕ ਇਹ ਆਪਣੀ ਬੇਟੀ ਕੋਲ 8 ਸਾਲ ਪਹਿਲਾਂ ਗਿਆ ਸੀ, ਉਸ ਤੋਂ ਬਾਅਦ ਵਾਪਸ ਨਹੀਂ ਆਇਆ, ਸੋਸ਼ਲ ਮੀਡੀਆ 'ਤੇ ਇਸ ਦੀ ਪੋਸਟ ਵੇਖੀ ਤਾਂ ਅਸੀਂ ਆਸ਼ਰਮ ਇਸ ਨੂੰ ਲੈਣ ਆਏ | ਉਨ੍ਹਾਂ ਆਸ਼ਰਮ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਉਹ ਆਪਣੇ ਬਜ਼ੁਰਗ ਨੂੰ ਮਿਲ ਕੇ ਖੁਸ਼ ਹਨ | ਇਸ ਸਮੇਂ ਪੰਕਜਦੀਪ ਸਿੰਘ ਲੇਹਲ, ਨਵਨੀਤ ਸਿੰਘ ਭੁੰਬਲੀ, ਮਲਕੀਤ ਸਿੰਘ, ਗੁਰਸ਼ਰਨ ਸਿੰਘ, ਰਾਮ ਸਿੰਘ, ਕੈਪਟਨ ਵਰਿਆਮ ਸਿੰਘ, ਗੁਰਦਿਆਲ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਦਾ ਨੌਜਵਾਨ ਮੌਕੇ 'ਤੇ ਕਾਬੂ ਅਗਲੀ ਖ਼ਬਰ ਝਿੰਗੜਾਂ ਵਿਖੇ ਬਾਬਾ ਸਿੱਧ ਚਾਨੋ ਬਲੀ ਦੇ ਅਸਥਾਨ ਦੇ ਪ੍ਰਬੰਧਕਾਂ ਨੇ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ...
Ad Position 24