ਕਾਠਗੜ੍ਹ, 23 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਰਾਜ ਜੋਨਲ ਖੇਡ ਮੁਕਾਬਲਿਆਂ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦ ਨੌਰਵੁੱਡ ਸਕੂਲ ਦੇ 33 ਵਿਦਿਆਰਥੀਆਂ ਦੀ ਸਟੇਟ ਲਈ ਚੋਣ ਹੋਣ ਕਰਕੇ ਸਕੂਲ 'ਚ ਖੁਸ਼ੀ ਦਾ ਮਾਹੌਲ ਹੈ | ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਵਾਲੀਬਾਲ (ਲੜਕੇ) ਅੰਡਰ- 14 ਤੀਜਾ ਸਥਾਨ ਤੇ 2 ਖਿਡਾਰੀ ਸਟੇਟ ਲਈ ਚੁਣੇ ਗਏ, ਵਾਲੀਬਾਲ (ਲੜਕੇ) ਅੰਡਰ-17 ਤੀਜਾ ਸਥਾਨ ਤੇ 2 ਖਿਡਾਰੀ ਸਟੇਟ ਲਈ ਚੁਣੇ ਗਏ | ਕਿ੍ਕਟ (ਲੜਕੇ) ਅੰਡਰ-17 'ਚੋਂ 2 ਖਿਡਾਰੀ ਸਟੇਟ ਲਈ ਚੁਣੇ ਗਏ | ਕਿ੍ਕਟ (ਲੜਕੇ) ਅੰਡਰ-14 'ਚੋਂ 1 ਖਿਡਾਰੀ ਸਟੇਟ ਲਈ ਚੁਣਿਆ ਗਿਆ | ਫੁੱਟਬਾਲ (ਲੜਕੇ) ਅੰਡਰ- 14 'ਚੋਂ 1 ਖਿਡਾਰੀ ਸਟੇਟ ਲਈ ਚੁਣਿਆ ਗਿਆ | ਲਾਨ ਟੈਨਿਸ (ਲੜਕੇ) ਅੰਡਰ-17 'ਚੋਂ 2 ਖਿਡਾਰੀ ਸਟੇਟ ਲਈ ਚੁਣੇ ਗਏ | ਵਾਲੀਬਾਲ(ਲੜਕੀਆਂ) ਅੰਡਰ- 14 ਦੂਜਾ ਸਥਾਨ ਤੇ 5 ਖਿਡਾਰੀ ਸਟੇਟ ਲਈ ਚੁਣੇ ਗਏ | ਵਾਲੀਬਾਲ (ਲੜਕੀਆਂ) ਅੰਡਰ-17 ਤੀਜਾ ਸਥਾਨ 'ਤੇ 3 ਖਿਡਾਰੀ ਸਟੇਟ ਲਈ ਚੁਣੇ ਗਏ | ਵਾਲੀਬਾਲ(ਲੜਕੀਆਂ) ਅੰਡਰ-19 ਤੀਜਾ ਸਥਾਨ ਤੇ 3 ਖਿਡਾਰੀ ਸਟੇਟ ਲਈ ਚੁਣੇ ਗਏ | ਬਾਸਕਿਟਬਾਲ(ਲੜਕੀਆਂ) ਅੰਡਰ-14 ਦੂਜਾ ਸਥਾਨ ਤੇ 4 ਖਿਡਾਰੀ ਸਟੇਟ ਲਈ ਚੁਣੇ ਗਏ | ਬਾਸਕਿਟਬਾਲ (ਲੜਕੀਆਂ) ਅੰਡਰ-17 ਤੀਜਾ ਸਥਾਨ ਤੇ 3 ਖਿਡਾਰੀ ਸਟੇਟ ਲਈ ਚੁਣੇ ਗਏ | ਲਾਨ ਟੈਨਿਸ (ਲੜਕੀਆਂ) ਅੰਡਰ-14 'ਚੋਂ 5 ਖਿਡਾਰੀ ਸਟੇਟ ਲਈ ਚੁਣੇ ਗਏ | ਸਕੂਲ ਮੈਨੇਜਮੈਂਟ ਨੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਇਹ ਵਿਦਿਆਰਥੀਆਂ ਤੇ ਕੋਚਿਸ ਦੀ ਮਿਹਨਤ ਦਾ ਹੀ ਨਤੀਜਾ ਹੈ ਤੇ ਸਾਡਾ ਮਕਸਦ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਸਕੂਲ ਨੂੰ ਅੱਗੇ ਲੈਕੇ ਜਾਣਾ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਨੇ ਵਿਦਿਆਰਥੀਆਂ ਤੇ ਕੋਚਿਸ ਨੂੰ ਵਧਾਈਆਂ ਦਿੰਦੇ ਹੋਏ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ |