ਬੰਗਾ, 23 ਸਤੰਬਰ (ਧਰਮਵੀਰ ਪਾਲ) - ਸਰਕਾਰੀ ਹਾਈ ਸਕੂਲ ਪਠਲਾਵਾ-ਮੋਰਾਂਵਾਲੀ ਦੇ ਸਮੂਹ ਸਟਾਫ਼ ਵਲੋਂ ਮੈਡਮ ਸੀਮਾ ਦੀ ਅਗਵਾਈ 'ਚ ਸੰਦੀਪ ਕੁਮਾਰ ਗੌੜ ਦੇ ਯਤਨਾਂ ਸਦਕਾ ਪਠਲਾਵਾ - ਮੋਰਾਂਵਾਲੀ ਦੀਆਂ ਪੰਚਾਇਤਾਂ, ਪੱਤਵੰਤੇ ਸੱਜਣਾਂ ਅਤੇ ਪਠਲਾਵਾ ਸੰਸਥਾ ਦੇ ਨੁਮਾਇੰਦਿਆਂ ਨਾਲ ਸਕੂਲ ਦੇ ਵਿਕਾਸ ਦੇ ਮੁੱਦੇ 'ਤੇ ਇਕ ਮੀਟਿੰਗ ਹੋਈ | ਜਿਸਦੀ ਪ੍ਰਧਾਨਗੀ ਸਕੂਲ ਦੀ ਕਾਰਜਕਾਰੀ ਹੈੱਡ ਮਿਸਟ੍ਰੈਸ ਮੈਡਮ ਸੀਮਾ, ਸਕੂਲ ਦੇ ਡੀ.ਡੀ.ਓ ਪਿ੍ੰਸੀਪਲ ਕਿਰਪਾਲ ਸਿੰਘ, ਏਕ ਨੂਰ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਪਿੰਡ ਪਠਲਾਵਾ ਦੇ ਮੌਜੂਦਾ ਸਰਪੰਚ ਦਿਲਾਵਰ ਸਿੰਘ ਬੈਂਸ, ਮੋਰਾਂਵਾਲੀ ਦੇ ਸਰਪੰਚ ਅਮਨਦੀਪ ਸਿੰਘ ਰਾਏ, ਸਾਬਕਾ ਸਰਪੰਚ ਪਠਲਾਵਾ ਹਰਪਾਲ ਸਿੰਘ, ਸਾਬਕਾ ਸਰਪੰਚ ਪਠਲਾਵਾ ਅਵਤਾਰ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਮੈਡਮ ਮਮਤਾ ਵਲੋਂ ਸਾਂਝੇ ਤੌਰ 'ਤੇ ਕੀਤੀ | ਪਿੰਡ ਮੋਰਾਂਵਾਲੀ ਦੇ ਸਰਪੰਚ ਸ. ਅਮਨਦੀਪ ਸਿੰਘ ਰਾਏ ਨੇ ਸਕੂਲ 'ਚ ਪੜ੍ਹ ਰਹੇ ਵਿਦਿਆਰਥੀਆਂ ਵਾਸਤੇ ਜੋਂ ਗਰਾਉਂਡ ਇਸ ਵਕਤ ਖ਼ਰਾਬ ਹੋ ਚੁੱਕੀ ਹੈ ਉਸਨੂੰ ਸਾਫ ਸੂਥਰਾ ਕਰਨ ਦੀ ਜ਼ਿੰਮੇਦਾਰੀ ਲੈਂਦਿਆਂ ਕਿਹਾ ਕਿ ਜਲਦੀ ਹੀ ਇਹ ਕਾਰਜ ਅਮਲ ਵਿਚ ਲਿਆਂਦਾ ਜਾਵੇਗਾ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹਰ ਸੇਵਾ ਮੈਡੀਕਲ ਟਰੱਸਟ ਯੂ. ਕੇ ਮੋਰਾਂਵਾਲੀ ਵਲੋਂ ਜੋ ਵਿਦਿਆਰਥਣਾਂ ਨੂੰ ਸਕੂਲ ਲਿਆਉਣ ਅਤੇ ਘਰ ਤੱਕ ਛੱਡਣ ਲਈ ਟੈਂਪੂ ਟਰੈਵਲ ਦੀ ਸੇਵਾ ਲਗਾਈ ਗਈ ਹੈ ਉਹ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ | ਉਪਰੰਤ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਵਾਰੀਆ, ਲੈਕ: ਤਰਸੇਮ ਪਠਲਾਵਾ, ਮਾ. ਤਰਲੋਚਨ ਸਿੰਘ ਪਠਲਾਵਾ ਅਤੇ ਮਾ. ਰਮੇਸ਼ ਕੁਮਾਰ ਨੇ ਵਿਚਾਰ ਚਰਚਾ ਕੀਤੀ | ਉਹਨਾਂ ਆਖਿਆ ਕਿ ਸਕੂਲ ਦੇ ਬੱਚਿਆਂ ਦੀ ਸਿੱਖਿਆ ਲਈ ਸਟਾਫ਼ ਦੀ ਘਾਟ ਨੂੰ ਮੁੱਖ ਰੱਖਦਿਆਂ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਤਿੰਨ ਸੇਵਾ ਮੁਕਤ ਅਧਿਆਪਕ ਆਪਣੀਆਂ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰਨਗੇ | ਇਸ ਮੌਕੇ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਵਾਰੀਆ ਵਲੋਂ ਪੰਜ਼ਾਹ ਹਜ਼ਾਰ ਰੁਪਏ ਸਕੂਲ ਦੇ ਵਿਹੜੇ ਵਿਚ ਇੰਟਰਲੌਕ ਲਗਾਉਣ ਲਈ ਦੇਣ ਦਾ ਜ਼ਿੰਮਾ ਲਿਆ | ਪਿੰਡ ਪਠਲਾਵਾ ਦੇ ਸਰਪੰਚ ਸ. ਦਿਲਾਵਰ ਸਿੰਘ ਬੈਂਸ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਵੀ ਭਰੋਸਾ ਦਵਾਇਆ ਕਿ ਸਕੂਲ ਦੇ ਵਿਕਾਸ ਲਈ ਹਰ ਤਰਾਂ ਦਾ ਸਹਿਯੋਗ ਕਰਨਗੇ | ਡੀ. ਡੀ. ਓ ਪਿ੍ੰਸੀਪਲ ਕਿਰਪਾਲ ਸਿੰਘ ਨੇ ਬੋਲਦਿਆਂ ਆਖਿਆ ਕਿ ਭਾਵੇਂ ਸਕੂਲ ਵਿੱਚ ਸਟਾਫ ਦੀ ਕਮੀਂ ਹੈ ਪਰ ਇਥੋਂ ਦਾ ਮਿਹਨਤੀ ਸਟਾਫ ਇਸ ਘਾਟ ਨੂੰ ਪੂਰਾ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ | ਸਕੂਲ 'ਚ ਪਹੁੰਚੀਆਂ ਦੋਨਾਂ ਪਿੰਡਾਂ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸਕੂਲ ਦੇ ਵਿਹੜੇ 'ਚ ਵੀਹ ਬੂਟੇ ਵੀ ਲਗਾਏ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸ. ਬਲਵੀਰ ਸਿੰਘ ਐਕਸ ਆਰਮੀ, ਉਪ ਚੇਅਰਮੈਨ ਪਰਵਿੰਦਰ ਸਿੰਘ ਰਾਣਾ, ਪ੍ਰਧਾਨ ਬਲਵੀਰ ਸਿੰਘ ਯੂ. ਕੇ, ਮਾ ਤਰਲੋਚਨ ਸਿੰਘ ਪਠਲਾਵਾ, ਮਨਜਿੰਦਰ ਕੌਰ, ਏਕਤਾ, ਆਰਤੀ ਸ਼ਰਮਾ, ਬਲਜਿੰਦਰ ਕੁਮਾਰ, ਦਰਸ਼ਨ ਰਾਮ ਪੰਚ, ਮਲਕੀਅਤ ਰਾਮ, ਗੁਰਪ੍ਰੀਤ ਕੌਰ, ਮਨਜੀਤ ਸਿੰਘ, ਜਸਵੀਰ ਸਿੰਘ, ਭਿੰਦਰ ਸਿੰਘ, ਸੁਖਬੀਰ ਸਿੰਘ ਰਾਏ, ਅਮਰੀਕ ਸਿੰਘ, ਅਰਸ਼ਦੀਪ ਸਿੰਘ ਰਾਏ, ਸਤੀਸ਼ ਕੁਮਾਰ ਐਮਾਂ ਜੱਟਾਂ, ਰਣਵੀਰ ਸਿੰਘ ਲੌਂਗੀਆ, ਹਰਜੀਤ ਸਿੰਘ ਜੀਤਾ, ਮਨਪ੍ਰੀਤ ਕੌਰ, ਜਸਵੰਤ ਕੁਮਾਰ ਪਠਲਾਵਾ ਆਦਿ ਹਾਜ਼ਰ ਸਨ |