ਬਹਿਰਾਮ , 24 ਸਤੰਬਰ (ਨਛੱਤਰ ਸਿੰਘ ਬਹਿਰਾਮ)- ਪਿਛਲੇ ਦਿਨੀਂ ਕਾਫੀ ਭਾਰੀ ਬਾਰਸ਼ ਹੋਈ ਜਿਸ ਕਾਰਨ ਮੁੱਖ ਮਾਰਗ 'ਤੇ ਉਸਾਰੀ ਅਧੀਨ ਬਹਿਰਾਮ ਵਿਖੇ ਜੋ ਪੁਲ ਬਣ ਰਿਹਾ ਹੈ ਉਹ ਤਲਾਬ ਦਾ ਰੂਪ ਧਾਰ ਗਿਆ ਸੀ ਪਰ ਫਿਰ ਵੀ ਪ੍ਰਸ਼ਾਸ਼ਨ ਬੇਖਬਰ ਰਿਹਾ | ਇਹ ਸ਼ਬਦ ਸਮੂਹ ਗਰਾਮ ਪੰਚਾਇਤ ਤੇ ਪਤਵੰਤੇ ਸੱਜਨਾਂ ਨੇ ਕੱਛੂਕੰਮਾਂ ਚਾਲੇ ਚੱਲ ਰਹੇ ਪੁਲ ਦੇ ਕੰਮ ਦਾ ਜਾਇਜਾ ਲਾੈਦਿਆ ਆਖੇ | ਉਨ੍ਹਾ ਕਿਹਾ ਕਿ ਉਕਤ ਪੁਲ ਦਾ ਕੋਈ ਬਾਲੀ ਵਾਰਿਸ ਨਹੀਂ ਜਾਪ ਰਿਹਾ | ਐਡੇ ਵੱਡੇ ਕੰਮ ਵਿੱਚ ਨਾ ਮਾਤਰ ਲੋਕ ਕੰਮ ਕਰ ਰਹੇ ਹਨ | ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਰਦੀਆਂ ਤੇ ਧੂੰਦਾਂ ਸ਼ੁਰੂ ਹੋਣ ਵਾਲੀਆਂ ਹਨ | ਜਿਸ ਕਾਰਨ ਹਾਦਸਿਆ ਦਾ ਵੀ ਖ਼ਤਰਾ ਵੱਧ ਜਾਂਦਾ ਹੈ | ਜਿਵੇਂ ਥੋੜੇ ਦਿਨ ਪਹਿਲਾ ਇੱਕ ਗੱਡੀ ਡੀਵਾਇਡਰਾਂ 'ਚ ਵੱਜੀ ਜਿਸ ਦਾ ਬਹੁਤ ਨੁਕਸਾਨ ਹੋਇਆ | ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਪੁਲ ਦੀ ਬਨਾਵਟ ਕੋਈ ਯੋਜਨਾਵੰਦ ਤਰੀਕੇ ਨਾਲ ਨਹੀਂ ਬਣਾਈ ਗਈ ਤੇ ਮਜਦੂਰ ਵੀ ਉਹ ਕੰਮ ਕਰ ਰਹੇ ਹਨ ਜਿਨ੍ਹਾ ਨੂੰ ਕੰਮ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ | ਉਨ੍ਹਾ ਹੋਰ ਕਿਹਾ ਕਿ ਉਪਰੋ ਪੁਲ ਤਾਂ ਅਜੇ ਬਣਿਆ ਨਹੀਂ ਥੱਲੇ ਸਰਵਿਸ ਰੋਡ ਤੇ ਸੀਮਿੰਟ ਦੇ ਬਾਰਡਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਿਸ ਨਾਲ ਟ੍ਰੈਫਿਕ ਵਿੱਚ ਹੋਰ ਸਮਸਿਆ ਆ ਜਾਵੇਗੀ, ਚਾਹੀਦਾ ਤਾਂ ਇਹ ਸੀ ਕਿ ਪਹਿਲਾ ਪੁਲ ਉਪਰੋਂ ਬਣਾਇਆ ਜਾਂਦਾ | ਫਿਰ ਬਾਰਡਰਿੰਗ ਕੀਤੀ ਜਾਂਦੀ | ਪਿੰਡਾਂ ਦੀਆਂ ਪੰਚਾਇਤਾ 'ਤੇ ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਕਤ ਪੁਲ ਜਲਦੀ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਜਾਨ ਦਾ ਬਚਾਅ ਹੋ ਸਕੇ | ਜਦੋ ਇਸ ਸਬੰਧੀ ਸਬੰਧਤ ਠੇਕੇਦਾਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਸ ਨਾਲ ਹੋ ਨਹੀਂ ਸਕਿਆ | ਇਸ ਮੌਕੇ ਮੋਹਣ ਲਾਲ ਸਰਪੰਚ ਬਹਿਰਾਮ, ਨੰਬਰਦਾਰ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਰੰਧਾਵਾ, ਬਲਾਕ ਪ੍ਰਧਾਨ ਕਿਸਾਨ ਵਿੰਗ ਚਰਨਜੀਤ ਸਿੰਘ ਰੰਧਾਵਾ, ਮਲਕੀਤ ਸਿੰਘ ਅਟਵਾਲ, ਰਾਜਿੰਦਰ ਸਿੰਘ ਅਟਵਾਲ, ਹਰਭਜਨ ਸਿੰਘ ਪੰਚ, ਬਲਵੀਰ ਰਾਮ ਪੰਚ, ਗੁਰਪਾਲ ਸਿੰਘ ਪੰਚ, ਰਾਮ ਲਾਲ ਪੰਚ, ਅਮਰਜੀਤ ਸਿੰਘ ਆਦਿ ਦੇ ਨਾਮ ਜ਼ਿਕਰਯੋਗ ਹਨ |