ਲਧਾਣਾ ਝਿੱਕਾ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਪੱਧਰੀ ਖੇਡਾਂ ਹੋਈਆਂ ਸਮਾਪਤ
ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੈਂਟਰ ਸਕੂਲ ਲਧਾਣਾ ਝਿੱਕਾ ਵਿਖੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਦੋ ਦਿਨਾਂ ਸੈਂਟਰ ਪੱਧਰੀ ਖੇਡਾਂ ਸਮਾਪਤ ਹੋ ਗਈਆਂ। ਜਿਸ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੇ ਵੱਧ ਚੜ੍ਹਕੇ ਭਾਗ ਲਿਆ।
ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੈਂਟਰ ਸਕੂਲ ਲਧਾਣਾ ਝਿੱਕਾ ਵਿਖੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਦੋ ਦਿਨਾਂ ਸੈਂਟਰ ਪੱਧਰੀ ਖੇਡਾਂ ਸਮਾਪਤ ਹੋ ਗਈਆਂ। ਜਿਸ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੇ ਵੱਧ ਚੜ੍ਹਕੇ ਭਾਗ ਲਿਆ। ਸੈਂਟਰ ਸਕੂਲ ਲਧਾਣਾ ਝਿੱਕਾ ਦੇ ਸੀ.ਐਚ.ਟੀ ਮੈਡਮ ਬਲਵੀਰ ਕੌਰ ਬਿੰਜੋਂ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ ਇਹਨਾਂ ਖੇਡਾਂ ਵਿੱਚ ਸੈਂਟਰ ਦੇ ਸਮੂਹ ਸਕੂਲਾਂ ਨੇ ਭਾਗ ਲਿਆ। ਜਿਸ ਵਿੱਚ ਆਲ ਓਵਰ ਟਰਾਫੀ ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਨੂੰ ਪ੍ਰਾਪਤ ਹੋਈ। ਇਸ ਮੌਕੇ ਹਾਜ਼ਰ ਮੈਂਬਰ ਵਿੱਚ ਹੈਡ ਟੀਚਰ ਤਾਰੋ, ਹੈਡ ਟੀਚਰ ਸੁਰਜੀਤ ਕੌਰ, ਹੈਡ ਟੀਚਰ ਰੂਨਾ ਕੁਮਾਰੀ, ਹੈਡ ਟੀਚਰ ਬਲਵੀਰ ਕੁਮਾਰ ਮਾਹਿਲ ਤੇ ਮੈਡਮ ਸਰਬਜੀਤ ਕੌਰ, ਹਰਪ੍ਰੀਤ ਕੌਰ, ਪਰਮਵੀਰ ਸਿੰਘ, ਸੰਦੀਪ ਕੌਰ, ਮਨਜੀਤ ਕੌਰ, ਸੌਰਵ, ਨਰੇਸ਼ ਕੁਮਾਰ, ਨੀਰੂ ਬਾਲਾ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।