05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜੰਮਣ-ਮਰਨ ਦੇ ਚੱਕਰਾਂ ’ਚੋਂ ਮੁਕਤ ਹੋਣ ਲਈ ਅੱਲਾ ਦੀ ਬੰਦਗੀ ਜ਼ਰੂਰੀ-ਬਾਬਾ ਸਾਧੂ ਸ਼ਾਹ ਚਿਸ਼ਤੀ

ਕਟਾਰੀਆਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਮਹਾਨ ਤਪੱਸਵੀ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਰੌਜ਼ਾ ਸ਼ਰੀਫ ਪਿੰਡ ਕਟਾਰੀਆਂ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਵੀਰਵਾਰ ਨੂੰ ਪੀਰਾਂ ਦੀ ਯਾਦ ’ਚ ਕਰਵਾਏ ਸਮਾਗਮ ਦੌਰਾਨ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਕਿਹਾ ਕਿ ਜੰਮਣ ਮਰਨ ਦੇ ਚੱਕਰਾਂ ’ਚੋਂ ਮੁਕਤ ਹੋਣ ਲਈ ਅੱਲਾ ਦੀ ਬੰਦਗੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਲਾ ਦੀ ਬੰਦਗੀ ਤੋਂ ਬਿਨਾ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਵੀ ਰੂਹਾਂ ਭਟਕਦੀਆਂ ਰਹਿੰਦੀਆਂ ਹਨ, ਕਿਉਂਕਿ ਜੇਕਰ ਅਸੀਂ ਅੱਲਾ ਦੀ ਬੰਦਗੀ ਕਰੀਏ ਤਾਂ ਇਨ੍ਹਾਂ ਭਟਕਦੀਆਂ ਰੂਹਾਂ ਦੀ ਚੌਰਾਸੀ ਕੱਟੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਰੂਹਾਂ ਅੱਲਾ ਦੀ ਬੰਦਗੀ ਕਰਦੀਆਂ ਹਨ, ਉਨ੍ਹਾਂ ਦਾ ਇਸ ਦੁਨੀਆ ’ਤੇ ਜਨਮ ਸਫਲ ਹੋ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 06-10-2026
ਕਟਾਰੀਆਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਮਹਾਨ ਤਪੱਸਵੀ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਰੌਜ਼ਾ ਸ਼ਰੀਫ ਪਿੰਡ ਕਟਾਰੀਆਂ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਵੀਰਵਾਰ ਨੂੰ ਪੀਰਾਂ ਦੀ ਯਾਦ ’ਚ ਕਰਵਾਏ ਸਮਾਗਮ ਦੌਰਾਨ ਸੰਗਤਾਂ ਨਾਲ ਪ੍ਰਵਚਨ ਸਾਂਝੇ ਕਰਦਿਆਂ ਕਿਹਾ ਕਿ ਜੰਮਣ ਮਰਨ ਦੇ ਚੱਕਰਾਂ ’ਚੋਂ ਮੁਕਤ ਹੋਣ ਲਈ ਅੱਲਾ ਦੀ ਬੰਦਗੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਲਾ ਦੀ ਬੰਦਗੀ ਤੋਂ ਬਿਨਾ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਵੀ ਰੂਹਾਂ ਭਟਕਦੀਆਂ ਰਹਿੰਦੀਆਂ ਹਨ, ਕਿਉਂਕਿ ਜੇਕਰ ਅਸੀਂ ਅੱਲਾ ਦੀ ਬੰਦਗੀ ਕਰੀਏ ਤਾਂ ਇਨ੍ਹਾਂ ਭਟਕਦੀਆਂ ਰੂਹਾਂ ਦੀ ਚੌਰਾਸੀ ਕੱਟੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਰੂਹਾਂ ਅੱਲਾ ਦੀ ਬੰਦਗੀ ਕਰਦੀਆਂ ਹਨ, ਉਨ੍ਹਾਂ ਦਾ ਇਸ ਦੁਨੀਆ ’ਤੇ ਜਨਮ ਸਫਲ ਹੋ ਜਾਂਦਾ ਹੈ। ਬਾਬ ਸਾਧੂ ਸ਼ਾਹ ਚਿਸ਼ਤੀ ਨੇ ਸੰਗਤਾਂ ਨੂੰ ਕਿਹਾ ਕਿ ਜਿੰਨਾ ਵੀ ਹੋ ਸਕੇ ਸਾਨੂੰ ਆਪਣੀ ਕਿਰਤ ਕਮਾਈ ’ਚੋਂ ਥੋੜਾ ਬਾਹਲਾ ਦਸਵੰਧ ਕੱਢ ਕੇ ਲੋੜਵੰਦ ਧੀਆਂ ਦੇ ਵਿਆਹਾਂ ਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ’ਤੇ ਖਰਚ ਕਰਨਾ ਚਾਹੀਦਾ ਹੈ। ਇਸ ਮੌਕੇ ਪੰਮੀ, ਸੋਮਨਾਥ, ਮਾਤਾ ਆਸ਼ਾ ਦੇਵੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਮੁਫ਼ਤ ਸ਼ੂਗਰ ਜਾਂਚ ਅਤੇ ਜਾਗਰੂਕਤਾ ਕੈਂਪ ਅਗਲੀ ਖ਼ਬਰ ਭਾਸ਼ਨ ਪ੍ਰਤੀਯੋਗਤਾਵਾਂ ਦੀ ਲੜੀ ਰਾਹੀਂ ਯੁਵਾ ਵਰਗ ਦੀ ਸੋਚ ਨੂੰ ਜਾਣਿਆ ਜਾਵੇਗਾ-ਉਪਕਾਰ ਸੁਸਾਇਟੀ
Ad Position 24