ਮਜਾਰੀ/ਸਾਹਿਬਾ, 24 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਕਾਂਗਰਸ ਸੇਵਾ ਦਲ ਦੇ ਬਲਾਕ ਸੜੋਆ ਦੇ ਪ੍ਰਧਾਨ ਸਤਵਿੰਦਰ ਰੱਕੜ ਅਤੇ ਸੀਨੀਅਰ ਕਾਂਗਰਸੀ ਆਗੂ ਤੇ ਕਸਬਾ ਮਜਾਰੀ ਦੇ ਸਰਪੰਚ ਅਵਤਾਰ ਸਿੰਘ ਮਾਹੀ ਨੇ ਗੱਲਬਾਤ ਕਰਦਿਆਂ ਹੜ੍ਹਾਂ ਦੀ ਮਾਰ ਝੱਲ ਰਹੇ ਮਜ਼ਦੂਰ ਵਰਗ ਲਈ ਵੀ ਮੁਆਵਜੇ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦਾ ਬਹੁਤ ਵੱਡਾ ਜਾਨੀ ਤੇ ਮਾਲੀ ਕਾਫੀ ਨੁਕਸਾਨ ਕੀਤਾ ਹੈ, ਜਿਸ ਨਾਲ ਫ਼ਸਲਾਂ, ਜ਼ਮੀਨਾਂ, ਘਰ, ਪਸ਼ੂ ਧੰਨ ਦਾ ਵੱਡੇ ਪੱਧਰ ਨੁਕਸਾਨ ਹੋਇਆ ਹੈ | ਇਨ੍ਹਾਂ ਹੜ੍ਹਾਂ ਦੀ ਲਪੇਟ 'ਚ ਮਜ਼ਦੂਰ ਵਰਗ ਦਾ ਵੀ ਬਹੁਤ ਨੁਕਸਾਨ ਹੋਇਆ ਹੈ | ਮਜ਼ਦੂਰ ਵਰਗ ਦੇ ਘਰ ਵੱਡੀ ਤਾਦਾਦ 'ਚ ਢਹਿ ਗਏ | ਹੜ੍ਹਾਂ ਦੀ ਮਾਰ ਝੱਲ ਰਹੇ ਮਜਦੂਰਾਂ ਨੂੰ ਵੀ ਸਰਕਾਰ ਤੇ ਸਮਾਜ ਸੇਵੀਆਂ ਵਲੋਂ ਬਣਦੀ ਮੱਦਦ ਕਰਨੀ ਚਾਹੀਦੀ ਹੈ | ਇਸ ਮੌਕੇ ਰਣਜੀਤ ਸਿੰਘ, ਭੁਪਿੰਦਰ ਪਨੇਸਰ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ |