08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਕਾਠਗੜ੍ਹ ਵਿਖੇ ਪਹਿਲਾਂ ਖ਼ੂਨਦਾਨ ਕੈਂਪ ਤੇ ਲੰਗਰ 5 ਨੂੰ

Ad Position 21
No active advertisement
ਅਜੀਤ ਡੈਸਕ 26-09-2025
• ਸਵ: ਸੋਨੂੰ ਕਾਠਗੜ੍ਹ ਦੀ ਯਾਦ ਵਿਚ ਲਗਾਇਆ ਜਾਵੇਗਾ ਖ਼ੂਨਦਾਨ ਕੈਂਪ
ਕਾਠਗੜ੍ਹ, 25 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਫਰੈਂਡਜ਼ ਗਰੁੱਪ ਕਾਠਗੜ੍ਹ ਵਲੋਂ ਸਵ: ਨੌਜਵਾਨ ਸੋਨੂੰ ਕਾਠਗੜ੍ਹ ਦੀ ਯਾਦ 'ਚ ਪਹਿਲਾਂ ਖ਼ੂਨਦਾਨ ਕੈਂਪ ਤੇ ਲੰਗਰ 5 ਅਕਤੂਬਰ ਨੂੰ ਮੇਨ ਚੌਕ ਕਾਠਗੜ੍ਹ ਦੀ ਮਾਰਕੀਟ ਵਿਚ ਲਗਾਇਆ ਜਾ ਰਿਹਾ ਹੈ | ਰਵੀ ਕੁਮਾਰ ਕਾਠਗੜ੍ਹ ਨੇ ਦੱਸਿਆ ਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਖ਼ੂਨਦਾਨ ਕੈਂਪ ਬਲੱਡ ਸੈਂਟਰ ਸਰਕਾਰੀ ਹਸਪਤਾਲ ਰੂਪਨਗਰ ਦੇ ਡਾਕਟਰਾਂ ਦੀ ਟੀਮ ਵਲੋਂ ਲਗਾਇਆ ਜਾਵੇਗਾ ਜਦ ਕਿ 1 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾਣਗੇ |
ਖ਼ੂਨਦਾਨ ਕੈਂਪ 'ਚ ਸਮੂਹ ਗ੍ਰਾਮ ਪੰਚਾਇਤ ਤੇ ਕਸਬੇ ਕਾਠਗੜ੍ਹ ਦੇ ਦੁਕਾਨਦਾਰ ਅਤੇ ਇਲਾਕੇ ਦੇ ਮੁਹਤਬਰ ਨੌਜਵਾਨ ਇਸ ਖ਼ੂਨਦਾਨ ਕੈਂਪ 'ਚ ਵੱਧ ਚੜ੍ਹ ਕੇ ਹਿੱਸਾ ਲੈਣਗੇ | ਇਸ ਮੌਕੇ ਜਤਿੰਦਰ ਕੁਮਾਰ ਅਨੰਦ, ਬਿੱਟੂ ਸਰਪੰਚ ਚਾਹਲਾਂ, ਰੋਹਿਤ, ਗੋਬਿੰਦ ਕਾਠਗੜ੍ਹ, ਰਮਨ, ਰਕੇਸ਼, ਮਨੀ, ਮੋਨੂੰ ਆਦਿ ਪਿੰਡ ਦੇ ਨੌਜਵਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੀਟਿੰਗ 29 ਨੂੰ -ਕਲਸੀ ਅਗਲੀ ਖ਼ਬਰ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ
Ad Position 24