08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 26-09-2025
ਬਲਾਚੌਰ, 25 ਸਤੰਬਰ (ਨਰੇਸ਼ ਧੌਲ)-ਪਰਮਜੀਤ ਸਿੰਘ ਡਿਵੀਜ਼ਨਲ ਫੌਰੈਸਟ ਅਫਸਰ ਜੰਗਲੀ ਜੀਵ ਮੰਡਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਚੌਰ ਵਿਖੇ ਜੰਗਲੀ ਜੀਵ ਰੇਂਜ ਗੜ੍ਹਸ਼ੰਕਰ ਦੇ ਬਲਾਕ ਬਲਾਚੌਰ ਵਿਖੇ ਬਲਾਕ ਅਫਸਰ ਕੁਲਦੀਪ ਚੰਦ ਦੀ ਅਗਵਾਈ ਹੇਠ ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਤਾਂ ਜੋ ਸ਼ੁੱਧ ਵਾਤਾਵਰਨ ਸਿਰਜਿਆ ਜਾ ਸਕੇ ਤੇ ਨਾਲ ਹੀ ਬਿਮਾਰੀਆਂ ਤੋਂ ਵੀ ਬਚਾਅ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦਾ ਕੂੜਾ ਸੜਕਾਂ ਗਲੀਆਂ ਵਿਚ ਸੁੱਟਣ ਦੀ ਬਜਾਏ ਡਸਟਬਿਨ ਵਿਚ ਹੀ ਸੁੱਟਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਸਾਫ ਸੁਥਰਾ ਵਾਤਾਵਰਨ ਸਿਰਜ ਕੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ | ਇਸ ਮੌਕੇ ਐਕਸਪ੍ਰੈੱਸ ਬੱਸ ਸਰਵਿਸ ਦੇ ਇੰਸਪੈਕਟਰ ਜਸਪਾਲ ਸਿੰਘ ਜੱਸੀ, ਦਿਲਬਾਗ ਸਿੰਘ ਬੇਲਦਾਰ, ਗੁਰਦੀਪ ਸਿੰਘ, ਮਦਨ ਲਾਲ ਰੈਸਕਿਊ ਮੈਂਬਰ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਠਗੜ੍ਹ ਵਿਖੇ ਪਹਿਲਾਂ ਖ਼ੂਨਦਾਨ ਕੈਂਪ ਤੇ ਲੰਗਰ 5 ਨੂੰ ਅਗਲੀ ਖ਼ਬਰ ਪੈਂਚਰ ਖੜੇ੍ਹ ਟਰੱਕ 'ਚ ਪਿੱਛੋਂ ਵੱਜੀ ਪਿੱਕਅਪ ਗੱਡੀ
Ad Position 24