ਰੱਤੇਵਾਲ/ਕਾਠਗੜ੍ਹ, 25 ਸਤੰਬਰ (ਅਸ਼ੋਕ ਕੁਮਾਰ ਲੀਲ, ਹਰਸਿਮਰਨਜੋਤ ਸਿੰਘ ਕਲੇਰ)-ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਟੌਂਸਾ ਨਜ਼ਦੀਕ ਇਕ ਪੈਂਚਰ ਖੜ੍ਹੇ ਟਰੱਕ ਵਿਚ ਇਕ ਗੱਡੀ ਪਿੱਛੇ ਤੋਂ ਜਾ ਟਕਰਾਈ | ਪ੍ਰਾਪਤ ਸੂਚਨਾ ਅਨੁਸਾਰ ਇਕ ਟਾਟਾ ਟਰੱਕ ਨੰਬਰ ਪੀ.ਬੀ 07 ਏ. ਐਸ 5509 ਜਿਸ ਨੂੰ ਇੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰਾਮਪੁਰ ਝੰਜੋਵਾਲ ਚਲਾ ਰਿਹਾ ਸੀ, ਜੋ ਕਿ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ | ਜਦੋਂ ਉਹ ਟੌਂਸਾ ਨਜ਼ਦੀਕ ਪਹੁੰਚਿਆ ਤਾਂ ਟਰੱਕ ਦਾ ਟਾਇਰ ਪੈਂਚਰ ਹੋ ਗਿਆ | ਕੁਝ ਦੇਰ ਬਾਅਦ ਇਕ ਮਹਿੰਦਰਾ ਪਿੱਕਅਪ ਗੱਡੀ ਨੰਬਰ ਆਰ. ਜੇ 09 ਜੀ. ਡੀ. 3557 ਇਸ ਖੜੇ੍ਹ ਟਰੱਕ ਵਿਚ ਪਿੱਛੇ ਤੋਂ ਜਾ ਟਕਰਾਈ | ਜਿਸ ਵਿਚ ਗੁਰਧਿਆਨ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਰਾਓ ਮਾਜਰਾ ਬਹਾਦਰਗੜ੍ਹ ਪਟਿਆਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਮੌਕੇ 'ਤੇ ਐੱਸ. ਐੱਸ. ਐੱਫ. ਦੀ ਟੀਮ ਪਹੁੰਚ ਗਈ, ਜਿਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖ਼ਲ ਕਰਵਾਇਆ | ਐੱਸ. ਐੱਸ. ਐੱਫ. ਦੀ ਟੀਮ ਨੇ ਵਾਹਨਾਂ ਨੂੰ ਸਾਈਡ ਦੇ ਕਰਕੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾਇਆ |