ਬੰਗਾ, 25 ਸਤੰਬਰ (ਧਰਮਵੀਰ ਪਾਲ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਜਨਰਲ ਬਾਡੀ ਦੀ ਮੀਟਿੰਗ 30 ਸਤੰਬਰ ਨੂੰ ਸਵੇਰੇ 11 ਵਜੇ ਬੰਗਾ ਦਫ਼ਤਰ (ਮੰਢਾਲੀ ਭਵਨ) ਵਿਖੇ ਹੋਵੇਗੀ | ਮੀਟਿੰਗ ਦਾ ਮੁੱਖ ਏਜੰਡਾ ਮਨਰੇਗਾ ਮਜ਼ਦੂਰਾਂ ਦੇ ਪਿਛਲੇ ਸਮੇਂ ਕੀਤੇ ਕੰਮਾਂ ਦੇ ਬਕਾਏ ਜਲਦੀ ਜਾਰੀ ਕਰਵਾਉਣ ਤੋਂ ਇਲਾਵਾ ਮਨਰੇਗਾ ਮਜ਼ਦੂਰਾਂ ਦਾ ਪਿੰਡਾਂ ਵਿਚ ਕੰਮ ਦੁਬਾਰਾ ਸ਼ੁਰੂ ਕਰਵਾਉਣ ਬਾਰੇ ਹੋਵੇਗਾ | ਇਸ ਤੋਂ ਇਲਾਵਾ ਇਸ ਮੀਟਿੰਗ ਵਿਚ ਪ੍ਰਧਾਨ ਵਲੋਂ ਹੋਰ ਵੀ ਕੁਝ ਅਜੰਡੇ ਰੱਖੇ ਜਾ ਸਕਦੇ ਹਨ | ਇਹ ਜਾਣਕਾਰੀ ਕੁਲਦੀਪ ਝਿੰਗੜ ਜ਼ਿਲ੍ਹਾ ਸਕੱਤਰ ਨੇ ਦਿੱਤੀ |