14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਕਾਠਗੜ੍ਹ ਤੋਂ ਮਾਲੇਵਾਲ ਮਾਰਗ 'ਤੇ ਬਣਾਏ ਕੰਕਰੀਟ ਦੇ ਟੋਟੇ ਉੱਤੇ ਆ ਰਹੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 27-09-2025

ਕਾਠਗੜ੍ਹ, 26 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਕਾਠਗੜ੍ਹ ਤੋਂ ਡੇਰਾ ਬੋੜੀ ਸਾਹਿਬ ਲਈ 3.60 ਕਰੋੜ ਰੁਪਏ ਨਾਲ 17 ਫੁੱਟ ਚੌੜੀ ਸੜਕ ਬਣਾਈ ਗਈ ਸੀ ਪਰ ਜਲਦੀ ਹੀ ਇਸ ਸੜਕ ਦੀ ਹਾਲਤ ਖਸਤਾ ਹੋ ਗਈ ਸੀ, ਪਰ ਕਾਠਗੜ੍ਹ ਟੈਲੀਫੋਨ ਐਕਸਚੇਂਜ ਤੋਂ ਲੈ ਕੇ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਤੱਕ ਦਾ ਟੋਟਾ ਬਰਸਾਤੀ ਅਤੇ ਘਰਾਂ ਦੇ ਗੰਦੇ ਪਾਣੀ ਕਾਰਨ ਨਰਕ ਬਣਿਆ ਰਹਿੰਦਾ ਸੀ, ਕਿਉਂਕਿ ਸਤਿਸੰਗ ਘਰ ਦੇ ਨਜ਼ਦੀਕ ਚਾਰ ਕੁ ਰਿਹਾਇਸ਼ੀ ਘਰਾਂ ਦੇ ਗੰਦੇ ਪਾਣੀ ਲਈ ਮੰਡੀ ਬੋਰਡ ਵਲੋਂ ਅੰਡਰ ਗਰਾਊਂਡ ਪਾਈਪਾਂ ਵਾਲਾ ਨਿਕਾਸੀ ਨਾਲਾ ਬਣਾਇਆ ਸੀ ਉਹ ਜਦੋਂ ਬੰਦ ਹੋ ਜਾਂਦਾ ਸੀ ਤਾਂ ਸਾਰੇ ਘਰਾਂ ਦਾ ਗੰਦਾ ਪਾਣੀ ਮਾਰਗ 'ਤੇ ਆਉਂਦਾ ਰਹਿੰਦਾ ਸੀ। ਸੜਕ ਦੀ ਇਸ ਨਰਕਮਈ ਹਾਲਤ ਦੀਆਂ ਖ਼ਬਰਾਂ ਅਕਸਰ ਹੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ। ਮੌਜੂਦਾ ਸਰਕਾਰ ਨੇ 1500 ਦੇ ਕਰੀਬ ਤੇ 17 ਫੁੱਟ ਚੌੜੀ ਸੜਕ ਦੇ ਇਸ ਖਸਤਾ ਹਾਲ ਟੋਟੇ ਨੂੰ ਕੰਕਰੀਟ ਦੀ ਬਣਾਉਣ ਲਈ ਕਰੀਬ 56 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਅਤੇ 6-7 ਮਹੀਨੇ ਪਹਿਲਾਂ ਮੰਡੀ ਬੋਰਡ ਵਿਭਾਗ ਵਲੋਂ ਇਸ ਸੜਕ ਨੂੰ ਕੰਕਰੀਟ ਦਾ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਕੰਮ ਕੱਛੂ ਦੀ ਚਾਲ ਵਾਗੂੰ ਹੌਲੀ-ਹੌਲੀ ਲੰਬਾ ਸਮਾਂ ਚਲਦਾ ਰਿਹਾ। ਸਲੈਬ ਦੀ ਮੋਟਾਈ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਇਸ ਤੋਂ ਜਿੰਨੇ ਵੱਡੇ ਮਰਜ਼ੀ ਵਾਹਨ ਲੰਘ ਜਾਣ ਸੜਕ ਦਾ ਕੁੱਝ ਨਹੀਂ ਵਿਗੜ ਸਕਦਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸੜਕ ਵਿਚ ਬਣੀਆਂ ਸਲੈਬਾਂ 'ਚੋਂ ਕਈਆਂ 'ਚ ਤਰੇੜਾਂ ਵੀ ਪੈ ਚੁੱਕੀਆਂ ਹਨ ਅਤੇ ਵਿਚਕਾਰ ਜੋ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ ਉਹ ਵੀ ਲੈਵਲ ਵਿਚ ਨਹੀਂ ਲਾਈਆਂ ਗਈਆਂ। ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੰਮ ਉਸੇ ਪਹਿਲੇ ਬਣੇ ਨਿਕਾਸੀ ਨਾਲੇ ਨਾਲ ਚਲਾ ਦਿੱਤਾ ਗਿਆ। ਹੁਣ ਅੰਡਰਗਰਾਊਂਡ ਨਿਕਾਸੀ ਨਾਲਾ ਪੂਰੀ ਤਰ੍ਹਾਂ ਬੰਦ ਪਿਆ ਹੈ ਤੇ ਘਰਾਂ ਦਾ ਸਾਰਾ ਗੰਦਾ ਪਾਣੀ ਮਾਰਗ 'ਤੇ ਆ ਰਿਹਾ ਹੈ, ਜਿਸ ਕਾਰਨ ਪੈਦਲ ਤੇ ਸੈਰ ਨੂੰ ਜਾਣ ਵਾਲੇ ਰਾਹਗੀਰ ਬਹੁਤ ਪ੍ਰੇਸ਼ਾਨ ਹਨ। ਇਸ ਮਾਰਗ ਨੂੰ ਬਣਾਉਣ ਵਾਲੇ ਵਿਭਾਗ ਵਲੋਂ ਇਕ ਵਾਰ ਵੀ ਮੌਕਾ ਨਹੀਂ ਦੇਖਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਇੰਨੀ ਵੱਡੀ ਮਾਤਰਾ ਵਿਚ ਪੈਸੇ ਖਰਚੇ ਜਾਣ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਹਲਕੇ ਦੇ ਲੋਕਾਂ ਨੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ 'ਤੇ ਆ ਰਹੇ ਘਰਾਂ ਦੇ ਗੰਦੇ ਪਾਣੀ ਦਾ ਜਲਦੀ ਪੱਕਾ ਹੱਲ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਪਹਿਲੀ ਨੂੰ ਐਨ. ਪੀ. ਐਸ. ਕਰਮਚਾਰੀ ਕਰਨਗੇ ਭੁੱਖ ਹੜਤਾਲ ਅਗਲੀ ਖ਼ਬਰ ਪੱਲੀ ਝਿੱਕੀ ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨੇ ਭਰੀ ਹਾਜ਼ਰੀ
Ad Position 24