ਨਵਾਂਸ਼ਹਿਰ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨਰ ਦੇ ਸੱਦੇ 'ਤੇ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਤੇ ਸੀ. ਪੀ. ਐਫ. ਕਰਮਚਾਰੀ ਯੂਨੀਅਨ ਸਾਂਝੇ ਤੌਰ 'ਤੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇਕ ਰੋਜ਼ਾ ਭੁੱਖ ਹੜਤਾਲ 'ਤੇ ਅਧਿਆਪਕ ਤੇ ਕਰਮਚਾਰੀ ਬੈਠਣਗੇ | ਜੇਕਰ ਸਾਡੀ ਮੰਗ ਨੂੰ ਅਣਗੋਲਿਆਂ ਕੀਤਾ ਤਾਂ 25 ਨਵੰਬਰ ਨੂੰ ਦਿੱਲੀ ਕੂਚ ਕੀਤਾ ਜਾਵੇਗਾ | ਇਸ ਬਾਰੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਦਿਆਲ ਮਾਨ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਅਧਿਆਪਕ ਦਿਵਸ 'ਤੇ ਅਧਿਆਪਕਾਂ ਦੇ ਮਾਣ ਸਨਮਾਨ ਦੇ ਫੋਕੇ ਦਾਅਵੇ ਕਰਦੇ ਹਨ ਪਰ ਅਧਿਆਪਕਾਂ ਦਾ ਮਾਣ ਸਨਮਾਨ ਸਮਾਜਿਕ ਸੁਰੱਖਿਆ ਵਿਚ ਹੈ ਜੋ ਕਿ ਰਾਜ ਅਤੇ ਕੇਂਦਰ ਸਰਕਾਰ ਦੋਵੇਂ ਦੇਣ ਤੋਂ ਮੁਨਕਰ ਹਨ | ਜ਼ਿਲ੍ਹਾ ਆਗੂ ਜੁਝਾਰ ਸਹੂੰਗੜਾ, ਨਰੰਜਣਜੋਤ ਚਾਂਦਪੁਰੀ, ਹਰਚਰਨਜੀਤ ਸਿੰਘ, ਭੁਪਿੰਦਰ ਮੁਕੰਦਪੁਰ, ਰਮਨ ਕੁਮਾਰ, ਗੁਰਦੀਪ ਸਿੰਘ, ਅਸ਼ੋਕ ਪਠਲਾਵਾ, ਸੁਦੇਸ ਦੀਵਾਨ, ਬਲਵਿੰਦਰ ਕੌਰ, ਤਜਿੰਦਰ ਕੌਰ, ਜਸਵੀਰ ਕੌਰ, ਅਮਨਦੀਪ ਕੌਰ ਅਤੇ ਸੁਰਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਇਹ ਹੜਤਾਲ ਪੰਜ ਸਤੰਬਰ ਨੂੰ ਹੋਣੀ ਸੀ ਪਰ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਕਾਰਨ ਇਹ ਮੁਲਤਵੀ ਕਰ 1 ਅਕਤੂਬਰ ਨੂੰ ਹੁਣ ਤੈਅ ਕੀਤੀ ਗਈ ਹੈ | ਇਸ ਮੌਕੇ ਭੁਪਿੰਦਰ ਲਾਲ, ਬਲਕਾਰ ਚੰਦ, ਸੁਮਿਤ ਛਾਬੜਾ, ਨਾਗੇਸ ਕੁਮਾਰ, ਬਲਜਿੰਦਰ ਵਿਰਕ ਅੰਮਿਤ ਜਗੋਤਾ, ਸੁਰਿੰਦਰ ਛੂਛੇਵਾਲ, ਸਤੀਸ ਕੁਮਾਰ ਤੇ ਅਜੀਤ ਸਿੰਘ ਆਦਿ ਵੀ ਹਾਜ਼ਰ ਸਨ |