ਕਾਠਗੜ੍ਹ/ਰੱਤੇਵਾਲ, 26 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ) -ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਨੇੜੇ ਪਿੰਡ ਟੌਂਸਾ ਅੱਡੇ 'ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਹਾਦਸਾ ਵਾਪਰਿਆ | ਉਨ੍ਹਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਇਕ ਮੋਟਰਸਾਈਕਲ ਜਿਸ ਦਾ ਨੰਬਰ ਪੀ.ਬੀ 20 ਡੀ 6759 ਜਿਸ ਨੂੰ ਅਵਤਾਰ ਪੁੱਤਰ ਬੁੱਧੂ ਰਾਮ, ਪਿੰਡ ਟੌਂਸਾ ਚਲਾ ਰਿਹਾ ਸੀ ਇਸ ਦੇ ਮਗਰ ਇਕ ਔਰਤ ਬੈਠੀ ਜੋ ਕਿ ਰੋਪੜ ਤੋਂ ਬਲਾਚੌਰ ਵਾਲੀ ਸਾਈਡ ਆ ਰਿਹਾ ਸੀ | ਇਸ ਦੇ ਮਗਰ ਰੋਪੜ ਵਾਲੀ ਸਾਈਡ ਇਕ ਇਨੋਵਾ ਕਾਰ ਜਿਸ ਦਾ ਨੰਬਰ ਸੀ ਐਚ 01 ਸੀ. ਟੀ 1711 ਜਿਸ ਨੂੰ ਸੰਦੀਪ ਮੋਂਗਾ ਪੁੱਤਰ ਮਦਨ ਲਾਲ ਮੋਂਗਾ ਪੰਚਕੂਲਾ ਸੈਕਟਰ 20 ਚਲਾ ਰਿਹਾ ਸੀ ਜਦੋਂ ਇਹ ਕਾਰ ਟੌਂਸਾ ਦੇ ਕੱਟ ਨੇੜੇ ਪਹੁੰਚੀ ਤਾਂ ਇਸ ਅੱਗੇ ਜੋ ਮੋਟਰਸਾਈਕਲ ਜਾ ਰਿਹਾ ਸੀ ਉਸ ਨੇ ਬਿਨਾ ਦੇਖਿਆ ਮੋਟਰਸਾਈਕਲ ਇਕ ਦਮ ਮੌੜ ਦਿੱਤਾ ਜਿਸ ਨਾਲ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਜਿਸ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਤੇ ਮੋਟਰਸਾਈਕਲ ਔਰਤ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਇਲਾਜ਼ ਲਈ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਹਾਦਸੇ 'ਚ ਕਾਰ ਤੇ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ | ਐਸ. ਐਸ. ਐਫ. ਦੀ ਟੀਮ ਵਲੋਂ ਕਾਰ ਤੇ ਮੋਟਰਸਾਈਕਲ ਨੂੰ ਸਾਈਡ 'ਤੇ ਕਰਵਾ ਕੇ ਆਵਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆ ਤੇ ਕਾਰ ਤੇ ਮੋਟਰਸਾਈਕਲ ਨੂੰ ਆਸਰੋਂ ਚੌਕੀ ਦੇ ਹਵਾਲੇ ਕਰ ਦਿੱਤਾ ਗਿਆ |