ਨਵਾਂਸ਼ਹਿਰ, 27 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ (ਸ਼ਤਾਬਦੀ) ਨੂੰ ਸਮਰਪਿਤ ਵੱਖ-ਵੱਖ ਗੁਰਦੁਆਰਿਆਂ ਵਿਖੇ ਕਰਵਾਏ ਜਾ ਰਹੇ ਸਾਲਾਨਾ ਅਖੰਡ ਕੀਰਤਨ ਸਮਾਗਮਾਂ ਸੰਬੰਧੀ ਪੋਸਟਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਜਾਰੀ ਕੀਤਾ | ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਕਾਹਮਾ ਨੇ ਦੱਸਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ (ਸ਼ਤਾਬਦੀ) ਨੂੰ ਸਮਰਪਿਤ ਸਾਲਾਨਾ ਅਖੰਡ ਕੀਰਤਨ ਸਮਾਗਮ 28 ਸਤੰਬਰ ਤੋਂ 19 ਅਕਤੂਬਰ 2025 ਤੱਕ ਨਵਾਂਸ਼ਹਿਰ ਇਲਾਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ 28 ਸਤੰਬਰ ਨੂੰ ਜਨਮ ਅਸਥਾਨ ਸ਼ਹੀਦ ਗੰਜ ਪਿੰਡ ਕਾਹਮਾ (ਨੇੜੇ ਬੰਗਾ) ਵਿਖੇ, 5 ਅਕਤੂਬਰ ਨੂੰ ਗੁ: ਚਰਨ ਕੰਵਲ ਸਾਹਿਬ ਪਾ: 6ਵੀਂ ਜੀਂਦੋਵਾਲ (ਬੰਗਾ) ਵਿਖੇ, 12 ਅਕਤੂਬਰ ਨੂੰ ਗੁ: ਸੰਗਤਪੁਰਾ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿਖੇ, 13 ਅਕਤੂਬਰ ਨੂੰ ਗੁ: ਸਿੰਘ ਸਭਾ ਘਾਟੀ ਤੇਲੀਆਂ ਰਾਹੋਂ ਵਿਖੇ, 14 ਅਕਤੂਬਰ ਨੂੰ ਗੁ: ਸਿੰਘ ਸਭਾ ਚੰਡੀਗੜ੍ਹ ਚੌਂਕ, ਨਵਾਂਸ਼ਹਿਰ ਵਿਖੇ 15 ਅਕਤੂਬਰ ਨੂੰ ਗੁ: ਪਾਤਸ਼ਾਹੀ 6ਵੀਂ ਦੁਰਗਾਪੁਰ ਵਿਖੇ, 16 ਅਕਤੂਬਰ ਨੂੰ ਗੁ: ਨਾਥਾ ਪਿੰਡ ਮੂਸਾਪੁਰ ਵਿਖੇ, 17 ਅਕਤੂਬਰ ਨੂੰ ਗੁ: ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਸਮਾਂ ਸ਼ਾਮ 6 ਤੋਂ 9:30 ਵਜੇ ਤੱਕ ਹੋਣਗੇ | 18 ਅਕਤੂਬਰ ਅੰਮਿ੍ਤ ਵੇਲਾ ਸਮਾਗਮ ਸਵੇਰੇ 2 ਤੋਂ 5 ਵਜੇ ਤੱਕ, ਦਿਵਸ ਸੁਹੇਲਾ ਸਮਾਗਮ ਸਵੇਰੇ 7 ਤੋਂ 1 ਵਜੇ ਤੱਕ ਤੇ ਰੈਣ ਸਬਾਈ ਕੀਰਤਨ ਸ਼ਾਮ 7 ਤੋਂ ਮਿਤੀ 19 ਅਕਤੂਬਰ ਸਵੇਰੇ 8 ਵਜੇ ਤੱਕ ਗੁ: ਪਾਤਸ਼ਾਹੀ ਨੌਵੀਂ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਹੋਣਗੇ | ਇਸ ਮੌਕੇ ਜਸਵਿੰਦਰ ਸਿੰਘ ਕਾਹਮਾ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖ਼ਾਲਸਾ, ਕਰਮਜੀਤ ਸਿੰਘ ਸੋਢੀ, ਪਿ੍ਤਪਾਲ ਸਿੰਘ ਹਵੇਲੀ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਿਆਣ, ਕੁਲਵਿੰਦਰ ਸਿੰਘ ਮਾਨ, ਹੰਸਾ ਸਿੰਘ, ਕੁਲਵੀਰ ਸਿੰਘ ਤੇ ਆਜ਼ਾਦ ਆਦਿ ਹਾਜ਼ਰ ਸਨ |