21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

69ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਬੱਡੀ ਸਰਕਲ ਸਟਾਈਲ ਕਰੀਮਪੁਰ ਚਾਹਵਾਲਾ ਵਿਖੇ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 28-09-2025
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ./ਐਲੀ. ਸਿ.) ਅਨੀਤਾ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਲਖਵੀਰ ਸਿੰਘ ਦੀ ਅਗਵਾਈ 'ਚ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਬੱਡੀ ਸਰਕਲ ਸਟਾਇਲ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਮਿਡਲ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਸ਼ੁਰੂ ਹੋਏ | ਟੂਰਨਾਮੈਂਟ ਦਾ ਉਦਘਟਾਨ ਸੁਮਨ ਦੇਵੀ ਸਰਪੰਚ, ਕੁਲਦੀਪ ਰਾਜ ਤੇ ਗ੍ਰਾਮ ਪੰਚਾਇਤ ਵਲੋਂ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕੁਲਦੀਪ ਰਾਜ, ਗੁਰਪ੍ਰੀਤ ਸਿੰਘ ਬਲਾਕ ਨੋਡਲ ਅਫਸਰ ਸੜੋਆ ਤੇ ਕਨਵੀਨਰ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ | ਖੇਡਾਂ ਨਾਲ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ | ਉਨ੍ਹਾਂ ਕਿਹਾ ਖੇਡਾਂ ਨਾਲ ਸਾਡੀ ਨੌਜਵਾਨ ਪੀੜ੍ਹੀ ਨਸ਼ਿਆ ਤੋਂ ਦੂਰ ਰਹਿੰਦੇ ਹਨ | ਇਸ ਲਈ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ | ਉਦਘਟਾਨੀ ਮੈਚ 19 ਸਾਲ ਲੜਕੇ ਜੋਨ ਸੜੋਆ ਤੇ ਮੁਕੰਦਪੁਰ ਵਿਚਕਾਰ ਹੋਇਆ, ਜਿਸ 'ਚ ਸੜੋਆ ਜੋਨ ਜੇਤੂ ਰਿਹਾ | ਇਸ ਮੌਕੇ ਗੁਰਪ੍ਰੀਤ ਸਿੰਘ ਬੀ. ਐਨ. ਓ., ਸਤਨਾਮ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜਰ, ਅਮਨਪ੍ਰੀਤ ਸਿੰਘ ਜੌਹਰ ਬੀ. ਐਨ. ਓ., ਪਿ੍ੰਸੀਪਲ ਦੇਵ ਰਾਜ ਕਟਾਰੀਆ ਐਮ. ਬੀ. ਜੀ. ਪੋਜੇਵਾਲ, ਬਲਵੀਰ ਕੌਰ ਮੁੱਖ ਅਧਿਆਪਕਾ, ਪਵਨ ਕੁਮਾਰ ਰੀਠੂ, ਜਸਪਾਲ ਜੱਸੀ, ਮਹਿੰਦਰ ਭੂੰਬਲਾ ਪੀ. ਪੀ., ਮਾਸਟਰ ਕਸਤੂਰੀ ਲਾਲ, ਨੰਬਰਦਾਰ ਮੰਗਤ ਰਾਏ, ਅਸ਼ੋਕ ਕੁਮਾਰ ਪੰਚ, ਹਰਜਾਪ ਸਿੰਘ ਜਾਪਾ, ਰਾਮ ਸ਼ਾਹ ਪੰਚ, ਸੁਤੰਤਰ ਕੁਮਾਰ ਕਾਕੂ, ਨੰਦ ਲਾਲ ਖੇਪੜ, ਸੂਰਜ ਖੇਪੜ, ਦੇਵ ਰਾਜ, ਮਨੋਹਰ ਲਾਲ ਬਾਂਠ, ਪਾਲੀ ਬਾਂਠ, ਅਮਰੀਕ ਬਜਾੜ, ਲੈਕਚਰਾਰ ਹਰਵਿੰਦਰ ਸਿੰਘ, ਰਾਜ ਕੁਮਾਰ ਮਾਲੇਵਾਲ, ਵਿਜੇ ਕੁਮਾਰ ਨਵਾਂਗਰਾ, ਯਾਦਵਿੰਦਰ ਸਿੰਘ ਸਕੱਤਰ, ਬਲਵੀਰ ਸਿੰਘ ਬੰਟੀ ਮਾਲੇਵਾਲ, ਨਿਰਮਲ ਸਿੰਘ ਇੰਚਾਰਜ ਟੋਰੋਵਾਲ, ਸਤਿੰਦਰ ਕੁਮਾਰ, ਹਰਕੇਸ ਲਾਲ, ਗੁਰਪ੍ਰੀਤ ਸਿੰਘ ਭੱਦੀ, ਪੁਸ਼ਪਿੰਦਰ ਕੌਰ ਰੱਤੇਵਾਲ ਡਾ. ਸੰਦੀਪ ਕੌਰ, ਲਹਿੰਬਰ ਸਿੰਘ ਮੁਕੰਦਪੁਰ, ਭੁਪਿੰਦਰ ਸਿੰਘ ਸੰਧਵਾਂ, ਹਰਜਿੰਦਰ ਕੁਮਾਰ ਕਾਕਾ, ਰਮਨ ਕੁਮਾਰ ਆਦਿ ਸਮੇਤ ਸਮੂਹ ਵਿਦਿਆਰਥੀ ਤੇ ਅਧਿਆਪਕ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਇਆ ਅਗਲੀ ਖ਼ਬਰ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੈ ਕੇ ਕਾਂਗਰਸ ਸੇਵਾ ਦਲ ਦੀ ਇਕੱਤਰਤਾ <br/>
Ad Position 24