21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਵਲ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਇਆ

Ad Position 21
No active advertisement
ਅਜੀਤ ਡੈਸਕ 28-09-2025
ਮੁਕੰਦਪੁਰ, 27 ਸਤੰਬਰ (ਅਮਰੀਕ ਸਿੰਘ ਢੀਂਡਸਾ)-ਐਸ. ਐਮ. ਓ ਡਾ. ਸੀਮਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਐਸ. ਐਮ. ਓ ਡਾ. ਸੀਮਾ ਸ਼ਾਂਤ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰ ਮਹੀਨੇ ਦੀ 9 ਅਤੇ 23 ਤਾਰੀਖ਼ ਨੂੰ ਸੀ. ਐਚ. ਸੀ ਮੁਕੰਦਪੁਰ ਅਤੇ ਪੀ. ਐਚ. ਸੀ ਔੜ ਵਿਖੇ ਹੁੰਦਾ ਹੈ | ਇਸ ਅਭਿਆਨ ਦੇ ਤਹਿਤ ਸਰਕਾਰੀ ਹਸਪਤਾਲ ਵਿੱਚ ਗਰਭਵਤੀ ਔਰਤਾਂ ਨੂੰ ਮੁਫ਼ਤ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ | ਲੇਡੀ ਡਾਕਟਰ ਵਲੋਂ ਗਰਭਵਤੀ ਔਰਤ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕੋਈ ਦਰਦ ਜਾਂ ਜੋਖਮ ਹੋਣ 'ਤੇ ਮਰੀਜ ਦਾ ਪੂਰਾ ਇਲਾਜ ਕੀਤਾ ਜਾਂਦਾ ਹੈ | ਇਸ ਹਸਪਤਾਲ 'ਚ ਗਰਭਵਤੀ ਔਰਤਾਂ ਦੇ ਮੁਫ਼ਤ ਟੈੱਸਟ ਵੀ ਕੀਤੇ ਜਾਂਦੇ ਹਨ ਅਤੇ ਖੂਨ ਦੀ ਘਾਟ ਹੋਣ 'ਤੇ ਜ਼ਰੂਰੀ ਦਵਾਈਆਂ ਜਿਵੇਂ ਕਿ ਆਇਰਨ ਦੀ ਗੋਲੀਆਂ ਅਤੇ ਸਿਰਪ ਦਿੱਤਾ ਜਾਂਦਾ ਹੈ | ਗਰਭਵਤੀ ਔਰਤ ਦੀ ਇਕ ਸਕੈਨਿੰਗ ਵੀ ਅਧਿਕਾਰਤ ਸਕੈਨਿੰਗ ਸੈਂਟਰ 'ਚ ਮੁਫ਼ਤ ਕੀਤੀ ਜਾਂਦੀ ਹੈ | ਡਿਲੀਵਰੀ ਮੁਫ਼ਤ ਕਰਨ ਦੇ ਨਾਲ ਗਰਭਵਤੀ ਨੂੰ ਤਿੰਨੋ ਵਕਤ ਦਾ ਖਾਣਾ ਵੀ ਸਰਕਾਰੀ ਹਸਪਤਾਲ 'ਚ ਹੀ ਦਿੱਤਾ ਜਾਂਦਾ ਹੈ | ਮਰੀਜ 108 ਨੰਬਰ ਡਾਯਲ ਕਰਕੇ ਐਂਬੂਲੈਂਸ ਦੀ ਸੇਵਾ ਦਾ ਮੁਫ਼ਤ ਲਾਭ ਲੈ ਸਕਦਾ ਹੈ | ਡਿਲੀਵਰੀ ਹੋਣ ਉਪਰੰਤ ਪਰਿਵਾਰ ਨਿਯੋਜਨ ਦੇ ਤਰੀਕੇ ਵੀ ਹਸਪਤਾਲ ਸਟਾਫ਼ ਵੱਲੋਂ ਮਰੀਜ਼ ਨੂੰ ਦੱਸੇ ਅਤੇ ਲਾਗੂ ਕੀਤੇ ਜਾਂਦੇ ਹਨ | ਇਸ ਮੌਕੇ ਹਸਪਤਾਲ ਦਾ ਲੇਡੀ ਸਟਾਫ਼ ਤੇ ਹੋਰ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਆਭਾ ਅਕਾਊਾਟ ਬਣਾ ਕੇ ਸਰਕਾਰੀ ਹਸਪਤਾਲਾਂ 'ਚ ਕਤਾਰ ਰਹਿਤ ਓ. ਪੀ. ਡੀ. ਰਜਿਸਟ੍ਰੇਸ਼ਨ ਦਾ ਲਾਭ ਉਠਾਓ-ਸਿਵਲ ਸਰਜਨ <br/> ਅਗਲੀ ਖ਼ਬਰ 69ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਬੱਡੀ ਸਰਕਲ ਸਟਾਈਲ ਕਰੀਮਪੁਰ ਚਾਹਵਾਲਾ ਵਿਖੇ ਸ਼ੁਰੂ <br/>
Ad Position 24