21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰੋਟਰੀ ਕਲੱਬ ਬੰਗਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਲੱਖ ਰੁਪਏ ਦਾ ਯੋਗਦਾਨ <br/>

Ad Position 21
No active advertisement
ਅਜੀਤ ਡੈਸਕ 28-09-2025
ਬੰਗਾ, 27 ਸਤੰਬਰ (ਕੁਲਦੀਪ ਸਿੰਘ ਪਾਬਲਾ)-ਰੋਟਰੀ ਕਲੱਬ ਬੰਗਾ ਹਮੇਸ਼ਾ ਤੋਂ ਹੀ ਸਮਾਜ ਸੇਵਾ ਦੇ ਖੇਤਰ ਵਿਚ ਵੱਧ-ਚੜ੍ਹ ਕੇ ਕੰਮ ਕਰਦਾ ਰਿਹਾ ਹੈ | ਸਮਾਜ ਸੇਵਾ ਦੀ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹ ਤੋਂ ਪ੍ਰਭਾਵਿਤ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਲਈ ਕਲੱਬ ਵਲੋਂ ਰੋਟਰੀ ਡਿਸਟਿ੍ਕਟ 3070 ਦੇ ਬੈਨਰ ਹੇਠਾਂ ਕੀਤੇ ਜਾ ਰਹੇ ਰਾਹਤ ਕਾਰਜਾਂ 'ਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਰੋਟਰੀ ਡਿਸਟਿ੍ਕਟ 3070 ਵਲੋਂ ਇਨ੍ਹਾਂ ਰਾਹਤ ਕਾਰਜਾਂ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਪੁਰਜ਼ੋਰ ਤਰੀਕੇ ਨਾਲ ਅੱਗੇ ਵਧਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਦੇ ਲਈ ਰੋਟਰੀ ਕਲੱਬ ਬੰਗਾ ਵਲੋਂ 1,00,000 ਰੁਪਏ ਦਾ ਯੋਗਦਾਨ ਪਾਉਣ ਦਾ ਟੀਚਾ ਲਿਆ ਗਿਆ ਸੀ | ਕਲੱਬ ਦੇ ਮੈਂਬਰਾਂ ਵਲੋਂ ਇਸ ਕਾਰਜ ਲਈ ਦਿਲ ਖੋਲ੍ਹ ਕੇ ਸਹਿਯੋਗ ਕੀਤਾ | ਕਲੱਬ ਦੇ ਪ੍ਰਧਾਨ ਪਰਵੀਨ ਕੁਮਾਰ, ਮੀਤ ਪ੍ਰਧਾਨ ਸ਼ਰਨਜੀਤ ਸਿੰਘ ਤੇ ਸਾਬਕਾ ਪ੍ਰਧਾਨ ਰਾਜ ਕੁਮਾਰ ਨੇ ਇਹ ਇਕ ਲੱਖ ਰੁਪਏ ਦਾ ਚੈੱਕ ਡਿਸਟਿ੍ਕਟ ਗਵਰਨਰ ਰੋਹਿਤ ਓਬਰਾਏ ਨੂੰ ਸੌਂਪਿਆ | ਡਿਸਟਿ੍ਕਟ ਗਵਰਨਰ ਵਲੋਂ ਇਸ ਯੋਗਦਾਨ ਲਈ ਰੋਟਰੀ ਕਲੱਬ ਬੰਗਾ ਦਾ ਧੰਨਵਾਦ ਕੀਤਾ | ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਪਰਵੀਨ ਕੁਮਾਰ ਵਲੋਂ ਵੀ ਕਲੱਬ ਦੇ ਸਾਰੇ ਮੈਂਬਰਾਂ ਦਾ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਟੋਰੋਵਾਲ ਦੇ ਹਵੇਲੀ ਵਾਲਿਆਂ ਦੇ ਦੋਹਤੇ ਰਯਾਨ ਚੇਚੀ ਨੇ ਕਿੱਕ ਬਾਕਸਿੰਗ 'ਚ ਰਾਸ਼ਟਰੀ ਪੱਧਰ 'ਤੇ ਦੋ ਸੋਨ ਤਗਮੇ ਜਿੱ... ਅਗਲੀ ਖ਼ਬਰ ਆਭਾ ਅਕਾਊਾਟ ਬਣਾ ਕੇ ਸਰਕਾਰੀ ਹਸਪਤਾਲਾਂ 'ਚ ਕਤਾਰ ਰਹਿਤ ਓ. ਪੀ. ਡੀ. ਰਜਿਸਟ੍ਰੇਸ਼ਨ ਦਾ ਲਾਭ ਉਠਾਓ-ਸਿਵਲ ਸਰਜਨ <br/>
Ad Position 24