21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਿੰਡ ਟੋਰੋਵਾਲ ਦੇ ਹਵੇਲੀ ਵਾਲਿਆਂ ਦੇ ਦੋਹਤੇ ਰਯਾਨ ਚੇਚੀ ਨੇ ਕਿੱਕ ਬਾਕਸਿੰਗ 'ਚ ਰਾਸ਼ਟਰੀ ਪੱਧਰ 'ਤੇ ਦੋ ਸੋਨ ਤਗਮੇ ਜਿੱਤੇ <br/>

Ad Position 21
No active advertisement
ਅਜੀਤ ਡੈਸਕ 28-09-2025
ਪੋਜੇਵਾਲ ਸਰਾਂ, 27 ਸਤੰਬਰ (ਨਵਾਂਗਰਾਈਾ)-ਪਿੰਡ ਟੋਰੋਵਾਲ ਦੇ ਚੌਧਰੀ ਪ੍ਰੇਮ ਚੰਦ ਦੇ ਦੋਹਤੇ ਤੇ ਡਾ. ਦੀਪਕ ਬਜਾੜ ਦੇ ਭਾਣਜੇ ਰਯਾਨ ਚੇਚੀ ਵਲੋਂ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਦੋਹਰਾ ਸੋਨ ਤਗਮਾ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਖੇਡ ਮੰਤਰਾਲੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਰਾਸ਼ਟਰੀ ਕਿੱਕ ਬਾਕਸਿੰਗ ਐਸੋਸੀਏਸਨ ਇੰਡੀਆ ਵਲੋਂ ਸੋਲਨ (ਹਿਮਾਚਲ ਪ੍ਰਦੇਸ਼) ਵਿਚ 26 ਸਤੰਬਰ ਨੂੰ ਖਤਮ ਹੋਈ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਰਯਾਨ ਚੇਚੀ ਪੁੱਤਰ ਸੁਨੀਲ ਕੁਮਾਰ ਚੇਚੀ ਪਿੰਡ ਡੰਗੋਰੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਮਰ ਗੁੱਟ 17 ਸਾਲ ਵਿਚ ਲਾਈਟ ਕਾਨਟੈਕਟ ਈਵੈਂਟ ਤੇ ਕਿੱਕ ਲਾਈਟ ਈਵੈਂਟ ਵਿਚ ਸੋਨ ਤਗਮੇ ਜਿੱਤ ਕੇ ਪੰਜਾਬ ਤੇ ਇਲਾਕੇ ਦਾ ਰੌਸ਼ਨ ਕੀਤਾ | ਰਯਾਨ ਚੇਚੀ ਵਲੋਂ ਨੈਸ਼ਨਲ ਪੱਧਰ 'ਤੇ ਸੋਨ ਤਗਮੇ ਜਿੱਤਣ ਨਾਲ ਉਸ ਦੇ ਦਾਦਕਾ ਪਿੰਡ ਡੰਗੋਰੀ ਤੇ ਨਾਨਕਾ ਪਿੰਡ ਟੋਰੋਵਾਲ ਵਿਖੇ ਖੁਸ਼ੀ ਦੀ ਲਹਿਰ ਫੈਲ ਗਈ ਤੇ ਲੋਕਾਂ ਵਲੋਂ ਉਸ ਦੇ ਮਾਪਿਆਂ ਨੂੰ ਵਧਾਈਆ ਦੇਣੀਆਂ ਸ਼ੁਰੂ ਕਰ ਦਿੱਤੀਆਂ | ਰਯਾਨ ਚੇਚੀ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਸਾਬਕਾ ਸਰਪੰਚ ਹਰਪਾਲ ਚੰਦ ਤੇ ਨਾਨਾ ਪੇ੍ਰਮ ਪਾਲ ਨੇ ਕਿਹਾ ਕਿ ਇਸ ਬੱਚੇ ਨੇ ਛੋਟੀ ਉਮਰ ਵਿਚ ਹੀ ਇੰਨੀ ਵੱਡੀ ਪ੍ਰਾਪਤੀ ਕਰਕੇ ਉਨ੍ਹਾਂ ਦੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਂਅ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ | ਰਯਾਨ ਚੇਚੀ ਨੇ ਕਿਹਾ ਕਿ ਉਨ੍ਹਾਂ ਦਾ ਅਗਲਾ ਨਿਸ਼ਾਨਾ ਅੰਤਰਰਾਸ਼ਟਰੀ ਪੱਧਰ 'ਤੇ ਸੋਨ ਤਗਮਾ ਪ੍ਰਾਪਤ ਕਰਨਾ ਹੈ | ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ-ਪਿਤਾ, ਦਾਦਾਕ ਪਰਿਵਾਰ ਤੇ ਨਾਨਕਾ ਪਰਿਵਾਰ ਨੂੰ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਇਨ੍ਹਾਂ ਦੇ ਆਸ਼ੀਰਵਾਦ ਸਦਕਾ ਪ੍ਰਾਪਤ ਕੀਤੀ ਹੈ | ਰਯਾਨ ਚੇਚੀ ਨੂੰ ਸਮੂਹ ਨਾਨਕਾ, ਦਾਦਕਾ ਪਰਿਵਾਰ ਤੇ ਇਲਾਕਾ ਨਿਵਾਸੀਆਂ ਵਲੋਂ ਵਧਾਈ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਦਿਆਰਥੀ ਐਸੋਸੀਏਸ਼ਨ ਦਾ ਧਰਨਾ ਜਾਰੀ <br/> ਸੀਵਰੇਜ ਦੇ ਖੁੱਲੇ੍ਹ ਪਏ ਮੈਨਹੋਲ ਦੇ... ਅਗਲੀ ਖ਼ਬਰ ਰੋਟਰੀ ਕਲੱਬ ਬੰਗਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਲੱਖ ਰੁਪਏ ਦਾ ਯੋਗਦਾਨ <br/>
Ad Position 24