ਨਵਾਂਸ਼ਹਿਰ, 27 ਸਤੰਬਰ (ਜਸਬੀਰ ਸਿੰਘ ਨੂਰਪੁਰ)-ਇਥੋਂ ਨਜ਼ਦੀਕ ਪਿੰਡ ਮੋਹਰਾਂ ਵਿਖੇ ਬਾਬਾ ਹੰਸ ਰਾਜ ਪੰਜ ਪੀਰ ਨੂਰੀ ਦਰਬਾਰ 'ਚ ਸਾਲਾਨਾ ਜੋੜ ਮੇਲਾ ਧੂਮ-ਧਾਮ ਨਾਲ ਕਰਵਾਇਆ | ਇਸ ਮੌਕੇ ਗੱਦੀਨਸ਼ੀਨ ਬਾਬਾ ਪੂਰਨ ਨੇ ਮੇਲੇ ਦੇ ਪਹਿਲੇ ਦਿਨ ਦਰਬਾਰ 'ਚ ਮਹਿੰਦੀ ਦੀ ਰਸਮ ਕੀਤੀ ਗਈ ਤੇ ਚਿਰਾਗ਼ ਰੌਸ਼ਨ ਕੀਤੇ ਗਏ ਹਨ | ਇਸ ਤਰ੍ਹਾਂ ਮੇਲੇ ਦੇ ਦੂਜੇ ਦਿਨ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਕੀਤੀ ਗਈ ਤੇ ਉਸ ਤੋਂ ਬਾਅਦ ਮਹਿਫ਼ਲ ਕੱਵਾਲੀ ਦਾ ਪ੍ਰੋਗਰਾਮ ਸ਼ੁਰੂ ਕੀਤਾ, ਜਿਸ 'ਚ ਸਲਾਮਤ ਅਲੀ ਵਲੋਂ ਕੱਵਾਲੀਆਂ ਦੀ ਸ਼ੁਰੂਆਤ ਕੀਤੀ ਗਈ ਤੇ ਬਾਅਦ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਮਹੇਸ਼ ਸਾਜਨ ਵਲੋਂ ਦਰਬਾਰ 'ਚ ਹਾਜ਼ਰੀ ਭਰੀ ਤੇ ਬਾਅਦ 'ਚ ਮੁਸਕਾਨ ਚੋਪੜਾ ਵਲੋਂ ਵੀ ਹਾਜ਼ਰੀ ਭਰੀ ਗਈ | ਮੇਲੇ 'ਚ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਦਮਸ੍ਰੀ ਰਾਜ ਗਾਇਕ ਹੰਸ ਰਾਜ ਹੰਸ ਵੀ ਪਹੁੰਚੇ ਤੇ ਇਨ੍ਹਾਂ ਤੋਂ ਇਲਾਵਾ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਸੰਤਾਂ-ਫ਼ਕੀਰਾਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ 'ਚ ਬਾਬਾ ਕੁਲਵੀਰ ਸ਼ਾਹ, ਬਾਬਾ ਮਦਨ ਭੀਣ, ਬਾਬਾ ਰਾਜੇਸ਼ ਦਾਸ, ਬਾਬਾ ਮਦਨ ਰਾਣੀਪੁਰ, ਪ੍ਰੀਤੀ ਮਹੰਤ ਉਰਫ਼ ਬਾਮ ਦੇਵ ਮੁਨੀ, ਰੀਨਾ ਦੇਵਾ, ਬੀਬੀ ਸੱਤਿਆ, ਬਾਬਾ ਬਲਦੇਵ ਸੈਣੀ, ਕੁੱਕੂ ਭਗਤ, ਬਾਬਾ ਕਮਲ, ਬਾਬਾ ਬਲਵੀਰ, ਬਾਬਾ ਯੁਵਰਾਜ ਸ਼ਾਹ, ਪਰਮਜੀਤ ਤਾਜੋਵਾਲ, ਸੁਖਦੇਵ ਸਿੰਘ ਬਾਬਾ, ਲਾਡੀ ਬਾਬਾ, ਤਰਸੇਮ ਚੁਬਰ, ਦਰਵੇਸ਼ ਡਾ. ਪਰਮਜੀਤ, ਬਾਬਾ ਬਿੰਦਰ ਤੇ ਸਮੂਹ ਸੇਵਾਦਾਰ ਸ਼ਾਮਿਲ ਸਨ |