ਨਵਾਂਸ਼ਹਿਰ, 27 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਸਾਈਾ ਲਾਡੀ ਸ਼ਾਹ ਦੇ ਜਨਮ ਦਿਵਸ ਨੂੰ ਮਨਾਉਣ ਲਈ ਸ਼ੁੱਕਰਵਾਰ ਨੂੰ ਬੰਗਾ ਰੋਡ, ਆਰੀਆ ਸਮਾਜ ਰੋਡ, ਮੁਹੱਲਾ ਭੁੱਚਰਾਂ ਵਿਖੇ ਆਰ. ਕੇ. ਸਵੀਟਸ ਦੇ ਸਾਹਮਣੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਸਭ ਤੋਂ ਪਹਿਲਾਂ ਸਾਈਾ ਲਾਡੀ ਸ਼ਾਹ ਦੀ ਤਸਵੀਰ ਅੱਗੇ ਕੇਕ ਕੱਟਿਆ | ਉਪਰੰਤ ਲੰਗਰ ਲਗਾਇਆ ਗਿਆ | ਆਰੀਆ ਸਮਾਜ ਰੋਡ 'ਤੇ ਡਾ. ਗੁਰਦੀਪ ਜੁਨੇਜਾ, ਕੌਂਸਲਰ ਪਰਮ ਸਿੰਘ ਖਾਲਸਾ, ਅਨੂ ਬਾਲਾ, ਮੁਸਕਾਨ, ਸਪਨਾ, ਪੁਸ਼ਪਿੰਦਰ, ਮਨਜੀਤ ਕੌਰ, ਮੋਨੀਸ਼ ਲਾਂਬਾ, ਨਿਖਿਲ, ਦਲਜੀਤ ਸਿੰਘ, ਅਰਪਿਤਾ, ਅਵਿਨਾਸ਼ ਕੁਮਾਰੀ, ਸੁਨੀਤਾ ਰਾਣੀ, ਵਰੁਣ ਸੋਬਤੀ, ਦੀਪਕ ਬੌਬੀ, ਲੱਡੂ ਮਹਾਲੋ, ਸੋਨੰਦ ਸ਼ਰਮਾ, ਮੌਂਟੀ, ਸੋਨੀ. ਲਾਂਬਾ, ਸੁੱਖਾ, ਮੁਕੇਸ਼ ਬਿੱਟੂ, ਕੁਲਵੰਤ ਲਾਂਬਾ, ਹਰਸ਼ ਲਾਂਬਾ, ਜੱਸੂ ਲਾਂਬਾ, ਬਿੱਲਾ ਨੇ ਖੂਬ ਸੇਵਾ ਕੀਤੀ | ਇਸੇ ਤਰ੍ਹਾਂ ਭੁੱਚਰਾ ਮੁਹੱਲੇ ਦੇ ਬਾਬਾ ਬਾਲਕ ਨਾਥ ਮੰਦਰ ਦੇ ਪਿਛਲੇ ਗੇਟ 'ਤੇ, ਵਰਮਾ ਪਰਿਵਾਰ ਨੇ ਪਹਿਲਾਂ ਸਾਈਾ ਲਾਡੀ ਸ਼ਾਹ ਦੀ ਤਸਵੀਰ ਦੇ ਸਾਹਮਣੇ ਸਾਈਾ ਬਾਬਾ ਨੂੰ ਭੋਜਨ ਚੜ੍ਹਾਇਆ ਤੇ ਕੇਕ ਕੱਟਿਆ | ਫਿਰ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ | ਜੀਵਨ ਲਾਲ, ਮਧੂ ਬਾਲਾ, ਰਵੀ ਵਰਮਾ, ਪਿ੍ੰਸ ਵਰਮਾ, ਸਪਨਾ ਰਾਣੀ, ਤਮੰਨਾ ਵਰਮਾ, ਮੁਰਾਦ ਵਰਮਾ, ਪ੍ਰਵੀਨ ਵਰਮਾ, ਅਰਿਆਨਾ ਵਰਮਾ ਤੇ ਹੋਰਾਂ ਨੇ ਸੁੰਦਰ ਢੰਗ ਨਾਲ ਸੇਵਾ ਕੀਤੀ |