ਬਹਿਰਾਮ, 27 ਸਤੰਬਰ (ਨਛੱਤਰ ਸਿੰਘ ਬਹਿਰਾਮ)-ਮਾਪਿਆ ਦਾ ਵਿਛੋੜਾ ਬੱਚਿਆ ਲਈ ਅਸਹਿ ਹੁੰਦਾ ਹੈ | ਇਹ ਸ਼ਬਦ ਭਾਈ ਹਰਜਿੰਦਰ ਸਿੰਘ ਅਟਾਰੀ ਨੇ ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ ਦੇ ਮਾਤਾ ਬੀਬੀ ਹਰਜੀਤ ਕੌਰ ਰੰਧਾਵਾ ਨਮਿਤ ਸ਼ਰਧਾਂਜਲੀ ਸਮਾਗਮ ਮੌਕੇ ਗੁਰਦੁਆਰਾ ਕਿਲ੍ਹਾ ਸਾਹਿਬ ਬਹਿਰਾਮ ਵਿਖੇ ਆਖੇ | ਉਨ੍ਹਾਂ ਕਿਹਾ ਕਿ ਰੰਧਾਵਾ ਪਰਿਵਾਰ ਸਮਾਜ ਸੇਵਕ ਪਰਿਵਾਰ ਹੈ ਜਿਨ੍ਹਾਂ ਬਹਿਰਾਮ ਦੀ ਸਰਪੰਚੀ ਵੀ ਕੀਤੀ ਤੇ ਹੋਰ ਵੀ ਲੋਕ ਭਲਾਈ ਕਾਰਜ ਆਰੰਭੇ ਹੋਏ ਹਨ, ਸਾਡੇ ਵਲੋਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਦੱਸੇ ਹੋਏ ਮਾਰਗ 'ਤੇ ਚੱਲੀਏ | ਸਹਿਜਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਜਿੰਦਰ ਸਿੰਘ ਅਟਾਰੀ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਹਰਜੀਤ ਪਾਲ ਸਿੰਘ ਕਾਹਲੋਂ, ਨੰਬਰਦਾਰ ਹਰਪਾਲ ਸਿੰਘ, ਮਾਸਟਰ ਕੁਲਜਿੰਦਰ ਸਿੰਘ ਕਾਹਲੋਂ, ਭਾਈ ਜਗਮੋਹਣ ਸਿੰਘ, ਅਮਰਜੀਤ ਸਿੰਘ ਅਟਵਾਲ, ਮੋਹਣ ਲਾਲ ਸਰਪੰਚ, ਮਲਕੀਤ ਸਿੰਘ ਅਟਵਾਲ, ਮਾਸਟਰ ਰਸ਼ਪਾਲ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਬਹਿਰਾਮ, ਰਾਜਿੰਦਰ ਸਿੰਘ ਅਟਵਾਲ, ਬੁੱਧ ਰਾਮ ਜੱਖੂ, ਅਮਰਜੀਤ ਸਿੰਘ ਧਾਮੀ, ਹਰਭਜਨ ਸਿੰਘ ਪੰਚ, ਗੁਰਸੇਵਕ ਸਿੰਘ ਹੁੰਦਲ, ਡਾ. ਭੁਪਿੰਦਰ ਕੁਮਾਰ, ਰਾਵਿੰਦਰ ਸਿੰਘ, ਸੇਵਾ ਸਿੰਘ ਜੱਸੋਮਜਾਰਾ, ਮੇਜਰ ਸਿੰਘ ਧਾਮੀ, ਮਾਸਟਰ ਵਿਜੇ ਕੁਮਾਰ, ਜੀਵਨ ਜੋਤ ਸਿੰਘ, ਕੁਲਵਿੰਦਰ ਸਿੰਘ ਕਾਹਲੋਂ, ਬੀ. ਕੇ. ਪੁਰੀ ਤੋਂ ਇਲਾਵਾ ਸਮੂਹ ਨਗਰ ਨਿਵਾਸੀ ਹਾਜ਼ਰ ਸਨ |