ਕਾਠਗੜ੍ਹ, 27 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)-ਬਾਬਾ ਦੀਪ ਸਿੰਘ ਜੀ ਅਜ਼ਾਦ ਸਪੋਰਟਸ ਕਲੱਬ ਪਿੰਡ ਫ਼ਤਿਹਪੁਰ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਸਵਰਗੀ ਸਵਰਨ ਸਿੰਘ ਸੋਨੂੰ ਦੀ ਯਾਦ ਵਿਚ 10ਵਾਂ ਕਬੱਡੀ ਮਹਾਕੰਭ 4 ਤੇ 5 ਅਕਤੂਬਰ ਨੂੰ ਧੂਮ-ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ | ਕਬੱਡੀ ਮਹਾਂਕੁੰਭ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੋਹਨ ਸਿੰਘ ਸੈਣੀ ਫ਼ਤਿਹਪੁਰ ਤੇ ਸਮੂਹ ਗ੍ਰਾਮ ਪੰਚਾਇਤ ਅਤੇ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਕਬੱਡੀ 75 ਕਿੱਲੋ ਦੇ ਬੈੱਸਟ ਰੇਡਰ ਤੇ ਜਾਫ਼ੀ ਨੂੰ ਸਰਪ੍ਰਾਈਜ਼ ਗਿਫ਼ਟ ਦਿੱਤਾ ਜਾਵੇਗਾ | ਕਬੱਡੀ 75 ਕਿੱਲੋ ਓਪਨ ਦੀ ਐਂਟਰੀ ਫ਼ੀਸ 300 ਰੁਪਏ ਹੋਵੇਗੀ, ਪਹਿਲਾਂ ਇਨਾਮ 21000 ਤੇ ਦੂਸਰਾ ਇਨਾਮ 15000 | ਕਬੱਡੀ 65 ਕਿੱਲੋ ਨਿਰੋਲ ਦੀ ਐਂਟਰੀ ਫ਼ੀਸ 200 ਰੁਪਏ ਹੋਵੇਗੀ, ਪਹਿਲਾ ਇਨਾਮ 11000 ਤੇ ਦੂਜਾ ਇਨਾਮ 9000 ਦਿੱਤਾ ਜਾਵੇਗਾ | ਇਸੇ ਤਰ੍ਹਾਂ ਕਬੱਡੀ 45 ਕਿੱਲੋ ਨਿਰੋਲ ਦੀ ਐਂਟਰੀ ਫ਼ੀਸ 100 ਰੁਪਏ ਹੋਵੇਗੀ, ਪਹਿਲਾਂ ਇਨਾਮ 6100 ਰੁਪਏ ਤੇ ਦੂਜਾ ਇਨਾਮ 5100 ਰੁਪਏ ਨਾਲ ਨਿਵਾਜਿਆ ਜਾਵੇਗਾ | ਕਬੱਡੀ ਇਕ ਪਿੰਡ ਓਪਨ ਤੇ ਤਿੰਨ ਬਾਹਰੋਂ ਪਹਿਲਾ ਇਨਾਮ 71000 ਰੁਪਏ ਦੂਜਾ ਇਨਾਮ 51000 ਰੁਪਏ ਦਿੱਤਾ ਜਾਵੇਗਾ | ਬੈੱਸਟ ਰੇਡਰ ਨੂੰ 21000 ਰੁਪਏ ਤੇ ਬੈੱਸਟ ਜਾਫੀ ਨੂੰ ਵੀ 21000 ਰੁਪਏ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਨੇ ਦੱਸਿਆ ਕਿ ਕਬੱਡੀ 75 ਕਿੱਲੋ ਦੇ ਬੈੱਸਟ ਨੂੰ ਮੌਕੇ 'ਤੇ ਗਿਫ਼ਟ ਦਿੱਤੇ ਜਾਣਗੇ | ਕਬੱਡੀ ਓਪਨ 75 ਕਿੱਲੋ ਦੇ ਮੈਚ 4 ਅਕਤੂਬਰ ਨੂੰ ਹੋਣਗੇ ਤੇ ਕਬੱਡੀ 75 ਕਿੱਲੋ ਦੀ ਐਂਟਰੀ ਫ਼ੀਸ 4 ਅਕਤੂਬਰ ਸਵੇਰ 9 ਵਜੇ ਤੱਕ ਹੋਵੇਗੀ | ਓਪਨ ਦੇ ਮੈਚ 12 ਵਜੇ ਸ਼ੁਰੂ ਹੋਣਗੇ ਤੇ ਕਿਸੇ ਵੀ ਟੀਮ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ | ਇਸ ਮੌਕੇ ਹਿੰਮਤ ਸਿੰਘ ਰਾਜਾ ਪ੍ਰਧਾਨ ਸਿੱਖ ਸਟੂਡੈਂਟਸ ਗਰੇਵਾਲ ਅਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |