28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ ਮੌਕੇ ਵਿਦਿਆਰਥੀਆਂ ਲਈ ਆਰਥਿਕ ਸਹਿਯੋਗ ਦਾ ਤੋਹਫ਼ਾ

Ad Position 21
No active advertisement
ਅਜੀਤ ਡੈਸਕ 20-10-2025
ਬੰਗਾ, 19 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਵਲੋਂ ਦੀਵਾਲੀ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਸਵਾ ਲੱਖ ਦੇ ਰੂਪ 'ਚ ਆਰਥਿਕ ਸਹਿਯੋਗ ਦਾ ਤੋਹਫ਼ਾ ਦਿੱਤਾ ਗਿਆ | ਇਹ ਸਹਿਯੋਗ ਰਾਸ਼ੀ ਹਾਸਿਲ ਕਰਨ ਵਾਲਿਆਂ ਵਿਚ ਇਲਾਕੇ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੋਂ ਵਿਦਿਆਰਥੀ ਸ਼ਾਮਿਲ ਕੀਤੇ ਗਏ ਹਨ | ਇਹ ਕਾਰਜ ਫਾਊਾਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਮਾਜ ਸੇਵੀ ਕਿਰਪਾਲ ਸਿੰਘ ਬਲਾਕੀਪੁਰ ਦੀ ਅਗਵਾਈ 'ਚ ਕੀਤਾ | ਉਨ੍ਹਾਂ ਦੀਵਾਲੀ ਮੌਕੇ ਫਾਊਾਡੇਸ਼ਨ ਵਲੋਂ ਇਸ ਨਿਵੇਕਲੀ ਪ੍ਰੀਕਿਰਿਆ ਰਾਹੀਂ ਸਮਾਜ ਅੰਦਰ ਜਾਗ੍ਰਤੀ ਲਿਆਉਣ ਦਾ ਹੋਕਾ ਦਿੱਤਾ | ਤਿਉਹਾਰਾਂ ਦੀ ਖਰਚੀਲੀ ਪ੍ਰੀਕਿਰਿਆ ਤੋਂ ਕੰਨੀ ਕਰਦਿਆਂ ਜੀਵਨ ਦੇ ਯਥਾਰਥ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ | ਸ. ਕਿਰਪਾਲ ਸਿੰਘ ਬਲਾਕੀਪੁਰ ਨੇ ਇਥੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅਜੋਕਾ ਸਮਾ ਸ਼ਖ਼ਸੀਅਤ ਨਿਰਮਾਣ ਲਈ ਵਿਅਕਤੀਗਤ ਅਧਿਐਨ ਦੀ ਮੰਗ ਕਰਦਾ ਹੈ | ਉਨ੍ਹਾਂ ਫਾਊਾਡੇਸ਼ਨ ਵਲੋਂ ਵਿਰਾਸਤ ਦੀ ਸੰਭਾਲ, ਜਹਾਜ਼ੀ ਹਵੇਲੀ ਦੇ ਨਿਰਮਾਣ ਤੇ ਲੋੜਵੰਦਾਂ ਦੀ ਸਹਾਇਤਾ ਦੇ ਮਿਸ਼ਨ 'ਤੇ ਵੀ ਚਾਨਣਾ ਪਾਇਆ | ਇਸ ਮੌਕੇ ਹਾਜ਼ਰ ਸਰਪੰਚ ਮਨਜੀਤ ਸਿੰਘ ਬਲਾਕੀਪੁਰ ਤੇ ਸਮਾਜਿਕ ਸਮੀਖਿਅਕ ਸੁਰਜੀਤ ਮਜਾਰੀ ਨੇ ਵੀ ਉਕਤ ਵਿਚਾਰਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਫਾਊਾਡੇਸ਼ਨ ਨੇ ਸਮਾਜਿਕ ਖੇਤਰ 'ਚ ਪ੍ਰੇਰਕ ਭੂਮਿਕਾ ਨਾਲ ਨਵੀਆਂ ਪੈੜਾਂ ਦੀ ਸਿਰਜਣਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਝਿੰਗੜਾਂ ਵਿਖੇ ਅੱਖਾਂ ਦਾ ਜਾਂਚ ਕ... ਅਗਲੀ ਖ਼ਬਰ ਭਗਤ ਸਿੰਘ ਸੁਸਾਇਟੀ ਵਲੋਂ ਜਬਰ ਜਨਾਹ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ
Ad Position 24