28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੌਧਰੀ ਅਜੇ ਮੰਗੂਪੁਰ ਵਲੋਂ ਸੂਰੀ ਪਰਿਵਾਰ ਨਾਲ ਦੁੱਖ ਪ੍ਰਗਟ

Ad Position 21
No active advertisement
ਅਜੀਤ ਡੈਸਕ 20-10-2025
ਬਲਾਚੌਰ, 19 ਅਕਤੂਬਰ (ਨਰੇਸ਼ ਧੌਲ)-ਸੂਰੀ ਹਸਪਤਾਲ ਬਲਾਚੌਰ ਦੇ ਮਾਲਕ ਡਾ. ਉਜਾਗਰ ਸਿੰਘ ਸੂਰੀ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦੇ ਬੇਵਕਤ ਅਕਾਲ ਚਲਾਣੇ ਨਾਲ ਜਿਥੇ ਸਮੁੱਚੇ ਇਲਾਕਾ ਵਾਸੀ ਉਨ੍ਹਾਂ ਦੇ ਸਪੁੱਤਰਾਂ ਅਮਨਦੀਪ ਸਿੰਘ ਸੂਰੀ ਯੂ. ਐਸ. ਏ. ਤੇ ਡਾ. ਭੁਪਿੰਦਰਜੀਤ ਸਿੰਘ ਸੂਰੀ ਆਦਿ ਨਾਲ ਉਨ੍ਹਾਂ ਦੇ ਗ੍ਰਹਿ ਪਿੰਡ ਲੋਹਟ ਵਿਖੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ ਉਥੇ ਕਾਂਗਰਸ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਚੌਧਰੀ ਅਜੇ ਮੰਗੂਪੁਰ ਵਲੋਂ ਵੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਡਾਕਟਰ ਉਜਾਗਰ ਸਿੰਘ ਸੂਰੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਸਮੁੱਚੇ ਇਲਾਕਾ ਵਾਸੀ ਵੀ ਇਕ ਸੂਝਵਾਨ ਸ਼ਖ਼ਸੀਅਤ ਤੋਂ ਵਾਂਝੇ ਹੋ ਗਏ ਹਨ | ਇਸ ਮੌਕੇ ਬਲਦੇਵ ਸਿੰਘ ਭਾਟੀਆ, ਚੌਧਰੀ ਮਦਨ ਲਾਲ ਨਵਾਂ ਪਿੰਡ ਟੱਪਰੀਆਂ, ਧਰੁੱਵ ਸਿੰਘ ਰਾਣਾ, ਮਾਸਟਰ ਰਕੇਸ਼ ਭੂੰਬਲਾ, ਚੌਧਰੀ ਰਾਮ ਪਾਲ ਮਹੈਸ਼ੀ, ਹਰਨੇਕ ਸਿੰਘ ਪੰਜਾਬ ਪੁਲਿਸ, ਬਿਕਰਮ ਸਿੰਘ ਭੋਲਾ, ਜੋਗਿੰਦਰ ਪਾਲ ਚਾਂਦਲਾ, ਹਰਕੰਵਲ ਸਿੰਘ ਕੌਲਗੜ੍ਹ, ਹਰਦੀਪ ਸਿੰਘ ਗਹੂੰਣ, ਸੋਡੀ ਮੰਢਿਆਣੀ, ਅਮਨ ਸੂਰੀ, ਸੰਨੀ ਬਲਾਚੌਰ, ਕੁਲਦੀਪ ਸੈਣੀ, ਮਾਸਟਰ ਸੁਰਜੀਤ ਲੋਹਟ, ਕਾਲਾ ਲੋਹਟ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |ਸ਼ਹਿਰ 21
Ad Position 22
No active advertisement
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਸਤ ਬਾਪੂ ਸੇਵਾ ਦਾਸ ਕੁੱਲੀ ਵਾਲਿਆਂ ਦੀ ਯਾਦ 'ਚ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਝਿੰਗੜਾਂ ਵਿਖੇ ਅੱਖਾਂ ਦਾ ਜਾਂਚ ਕ...
Ad Position 24