ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਬੰਗਾ ਦਾ ਡੈਲੀਗੇਟ ਅਜਲਾਸ ਕਾਮਰੇਡ ਹਰਬੰਸ ਸਿੰਘ ਮੰਢਾਲੀ ਹਾਲ ਵਿਚ ਸਾਥੀ ਜੋਗਿੰਦਰ ਲੜੋਆ, ਬੱਗਾ ਸਿੰਘ ਕੰਗਰੋੜ ਤੇ ਸਿਮਰ ਚੰਦ ਝਿੰਗੜਾ ਦੀ ਪ੍ਰਧਾਨਗੀ ਹੇਠ ਹੋਇਆ | ਆਰੰਭ 'ਚ ਸਦੀਵੀ ਵਿਛੋੜਾ ਦੇ ਪ੍ਰੇਮ ਸਿੰਘ ਮੰਢਾਲੀ, ਧੰਨਾ ਸਿੰਘ ਫੌਜੀ, ਰੌਸ਼ਨ ਝਿੰਗੜਾਂ, ਬੀਬੀ ਮਹਿੰਦਰ ਕੌਰ ਤਲਵੰਡੀ, ਸੋਢੀ ਰਾਮ ਖਾਨਖਾਨਾ, ਬੀਬੀ ਹਰਜੀਤ ਕੌਰ ਮੰਢਾਲੀ, ਕੇਵਲ ਕਿ੍ਸ਼ਨ ਲੜੋਆ ਆਦਿ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਜਲਾਸ ਦਾ ਉਦਘਾਟਨ ਕਰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਸਾਥੀ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਸਾਡੀ ਯੂਨੀਅਨ ਦੇਸ਼ ਦੀ ਵੱਡੀ ਜਥੇਬੰਦੀ ਹੈ, ਜਿਸ ਦੀ ਲੱਖਾਂ ਮੈਂਬਰਸ਼ਿਪ ਹੈ ਅਤੇ ਬਹੁਤ ਸਾਰੇ ਰਾਜਾਂ ਵਿਚ ਸੂਬਾ ਕਮੇਟੀਆਂ ਕੰਮ ਕਰਦੀਆਂ ਹਨ | ਦੇਸ਼ ਭਰ 'ਚ ਗਰੀਬ ਦਲਿਤਾਂ, ਖੇਤ ਮਜ਼ਦੂਰਾਂ ਤੇ ਬੇਜ਼ਮੀਨਿਆ ਦੇ ਮਸਲਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਂਦਾ ਹੈ | ਮਨਰੇਗਾ ਵਰਗੇ ਕਾਨੂੰਨ ਬਣਾ ਕੇ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦਿਵਾਇਆ ਹੈ | ਕਈ ਸੂਬਿਆਂ ਵਿਚ ਜ਼ਮੀਨ ਦੇ ਮਾਲਕ ਬਣਾਇਆ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਲਈ ਯੂਨੀਅਨ ਵਿੱਚ ਭਰਤੀ ਹੋ ਕੇ ਸੰਘਰਸ਼ਾਂ ਦੇ ਪਿੜ ਵਿਚ ਸ਼ਾਮਿਲ ਹੋਵੋ | ਇਜਲਾਸ ਨੂੰ ਸਾਥੀ ਹੁਸਨ ਸਿੰਘ ਮਾਂਗਟ ਨੇ ਸੰਬੋਧਨ ਕੀਤਾ ਤੇ ਸਫਲ ਡੈਲੀਗੇਟ ਅਜਲਾਸ ਦੀ ਵਧਾਈ ਦਿੱਤੀ | ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਝਿੰਗੜ ਨੇ ਕਿਹਾ ਕਿ 30 ਨਵੰਬਰ ਤੱਕ ਯੂਨਿਟ ਚੋਣਾਂ ਕਰਵਾ ਕੇ ਤਹਿਸੀਲ ਅਜਲਾਸ ਕੀਤੇ ਜਾਣਗੇ | 10 ਜਨਵਰੀ 2026 ਤੱਕ ਜ਼ਿਲ੍ਹਾ ਇਜਲਾਸ ਕੀਤੇ ਜਾਣਗੇ ਤੇ ਫਰਵਰੀ ਵਿਚ ਸੂਬਾਈ ਕਾਨਫਰੰਸ ਹੋਵੇਗੀ | ਜਨਵਾਦੀ ਇਸਤਰੀ ਸਭਾ ਵਲੋਂ ਈਸ਼ਾ ਛਾਬੜਾ ਤੇ ਸੀਟੂ ਵਲੋਂ ਬਲਵਿੰਦਰ ਕੁਮਾਰ ਹੀਉਂ ਨੇ ਭਰਾਤਰੀ ਸੰਦੇਸ਼ ਦਿੱਤਾ | ਅੰਤ 'ਚ ਕੁਲਦੀਪ ਝਿੰਗੜ ਨੇ 19 ਮੈਂਬਰੀ ਵਰਕਿੰਗ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ 'ਚ ਪ੍ਰਧਾਨ ਬੱਗਾ ਸਿੰਘ ਕੰਗਰੌੜ, ਮੀਤ ਪ੍ਰਧਾਨ ਨਿਰਮਲ ਦਾਸ ਨੂਰਪੁਰ ਤੇ ਸਿਮਰ ਚੰਦ ਝਿੰਗੜ, ਸਕੱਤਰ ਰੋਸ਼ਨ ਗੋਬਿੰਦਪੁਰ, ਜਾਇੰਟ ਸਕੱਤਰ ਸੁਨੀਤਾ ਤਲਵੰਡੀ ਤੇ ਲਾਲ ਚੰਦ ਗੁਣਾਚੌਰ, ਖਜ਼ਾਨਚੀ ਗੁਰਦੀਪ ਸਿੰਘ ਗੁਲਾਟੀ ਚੁਣੇ ਗਏ | ਇਜਲਾਸ ਵਿਚ 22 ਯੂਨਿਟਾ ਵਿਚ 83 ਡੈਲੀਗੇਟ ਸ਼ਾਮਿਲ ਹੋਏ |