26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਗੁਰਦੁਆਰਾ ਸਿੰਘ ਸਭਾ ਪਿੰਡ ਬਾਲੋਂ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 01-11-2025
ਬੰਗਾ, 31 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਨਵੀਂ ਨਿਰਮਲ ਕੁਟੀਆ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਵਾਲਿਆਂ ਤੇ ਗੁਰਦੁਆਰਾ ਦੇਹਰਾ ਸਾਹਿਬ ਪ੍ਰਬੰਧਕ ਕਮੇਟੀ ਪਿੰਡ ਗੋਬਿੰਦਪੁਰ ਦੇ ਸਾਂਝੇ ਸਹਿਯੋਗ ਸਦਕਾ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਦਾ ਤੀਜਾ ਸ਼ਹੀਦੀ ਗੁਰਮਤਿ ਸਮਾਗਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਪਿੰਡ ਬਾਲੋਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਇਲਾਕਾ ਨਿਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚੜਿ੍ਹਆ | ਇਸ ਮੌਕੇ ਸ਼ਰਧਾਪੂਰਵਕ ਦੀਵਾਨ ਸਜਾਏ ਗਏ | ਸਜੇ ਦੀਵਾਨਾਂ 'ਚ ਪ੍ਰਸਿੱਧ ਪੰਥਕ ਕੀਰਤਨੀ ਜਥਾ ਭਾਈ ਜੀਤ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਭਾਈ ਅਸ਼ੋਕ ਸਿੰਘ ਵਿਦਿਆਰਥੀ ਕੀਰਤਨੀਏ ਹਰੀ ਦਰਬਾਰ ਕੀਰਤਨ ਵਿਦਿਆਲਾ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ, ਰਾਮਪੁਰ ਅਤੇ ਗੋਬਿੰਦਪੁਰ (ਜ਼ਿਲ੍ਹਾ ਸ. ਭ. ਸ. ਨਗਰ) ਨੇ ਰਸਭਿੰਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਦੇ ਮਨਾਂ 'ਚ ਗੁਰੂ ਸਾਹਿਬ ਪ੍ਰਤੀ ਸਤਿਕਾਰ ਤੇ ਸ਼ਰਧਾ ਵਸਾਈ | ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਗਿਆਨੀ ਪਲਵਿੰਦਰ ਸਿੰਘ ਹਜ਼ੂਰੀ ਕਥਾ ਵਾਚਕ ਗੁ. ਸ੍ਰੀ ਚਰਨ ਕੰਵਲ ਸਾਹਿਬ ਜੀਂਦੋਵਾਲ-ਬੰਗਾ ਨੇ ਗੁਰੂ ਸਾਹਿਬ ਦੇ ਮਿਸਾਲੀ ਜੀਵਨ, ਬੇਮਿਸਾਲ ਲਾਸਾਨੀ ਕੁਰਬਾਨੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਭਾਵੁਕ ਕਰ ਦਿੱਤਾ | ਇਸ ਮੌਕੇ ਦੀਵਾਨ 'ਚ ਹਾਜ਼ਰ ਸੰਗਤਾਂ 'ਚ ਉਪਰੋਕਤ ਸ਼ਖ਼ਸੀਅਤਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ, ਪਰਮਜੀਤ ਸਿੰਘ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਕਮੇਟੀ ਬਾਲੋਂ ਦੇ ਅਹੁਦੇਦਾਰ, ਰਾਮਪਾਲ ਸਿੰਘ, ਚਮਨ ਲਾਲ, ਬਚਨ ਦਾਸ, ਹਰਭਜਨ ਸਿੰਘ, ਇੰਦਰਜੀਤ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਜਸਕੰਵਰਦੀਪ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਹਰਨੇਕ ਸਿੰਘ, ਮਨਦੀਪ ਸਿੰਘ, ਗੋਬਿੰਦਪੁਰ ਤੋਂ ਪ੍ਰਧਾਨ ਗੁਰਚਰਨ ਸਿੰਘ, ਊਧਮ ਸਿੰਘ, ਜਸਪਾਲ ਸਿੰਘ, ਸੁੱਚਾ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਲਹਿੰਬਰ ਸਿੰਘ, ਅਜੀਤ ਸਿੰਘ, ਮਨਦੀਪ ਸਿੰਘ, ਮਨਕੀਰਤ ਸਿੰਘ, ਸੰਤੋਖ ਸਿੰਘ, ਬੀਬੀ ਜਸਵੀਰ ਕੌਰ, ਮਨਜੀਤ ਕੌਰ, ਸੁਰਜੀਤ ਕੌਰ, ਸੁਰਿੰਦਰ ਕੌਰ, ਅਟਾਰੀ ਪਿੰਡ ਤੋਂ ਰਘਵੀਰ ਸਿੰਘ, ਰੇਸ਼ਮ ਸਿੰਘ, ਜੋਗਿੰਦਰ ਸਿੰਘ, ਤਰਲੋਕ ਸਿੰਘ ਫਲੋਰਾ, ਸੁਰਿੰਦਰ ਸਿੰਘ ਪੱਦੀ ਮੱਠਵਾਲੀ, ਇੰਦਰਜੀਤ ਸਿੰਘ ਹੀਉਂ, ਅਮਰਜੀਤ ਸਿੰਘ ਰਾਮਪੁਰ, ਪਾਲ ਸਿੰਘ, ਭੁਪਿੰਦਰ ਸਿੰਘ, ਸੋਹਨ ਸਿੰਘ ਤੋਂ ਇਲਾਵਾ ਬੇਹੱਦ ਸੁਚੱਜੇ ਮੰਚ ਸੰਚਾਲਕ ਗਿ. ਸੁਖਵਿੰਦਰ ਸਿੰਘ ਗੋਬਿੰਦਪੁਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਗੁਰੂ ਵੰਦਨਾ ਤੇ ਵਿਦਿਆਰਥੀ ਅਭਿਨੰਦਨ ਸਮਾਗਮ ਕਰਵਾਇਆ ਅਗਲੀ ਖ਼ਬਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਬੰਗਾ ਦਾ ਸਫਲ ਡੈਲੀਗੇਟ ਇਜਲਾਸ
Ad Position 24