ਬਲਾਚੌਰ, 31 ਅਕਤੂਬਰ (ਨਰੇਸ਼ ਧੌਲ)-ਭਾਰਤ ਵਿਕਾਸ ਪਰਿਸ਼ਦ, ਬਲਾਚੌਰ ਸ਼ਾਖਾ ਵਲੋਂ ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਸਬੰਧਤ ਕਾਲਜ (ਬੀ. ਬੀ. ਪੀ. ਯੂ. ਸੀ. ਸੀ.) ਬਲਾਚੌਰ ਦੀ ਐਨ. ਐੱਸ. ਐੱਸ. ਇਕਾਈ ਦੇ ਸਹਿਯੋਗ ਨਾਲ ਗੁਰੂ ਵੰਦਨਾ ਤੇ ਵਿਦਿਆਰਥੀ ਅਭਿਨੰਦਨ ਸਮਾਗਮ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲਿਦਾਨ ਨੂੰ ਸਮਰਪਿਤ ਕਰਕੇ ਕਰਵਾਇਆ | ਇਸ ਮੌਕੇ ਭਾਸ਼ਨ ਮੁਕਾਬਲੇ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਦਾ ਵਿਸ਼ਾ 'ਭਾਰਤ ਨੂੰ ਜਾਣੋ ਸੀ' | ਸਮਾਗਮ ਵਿਦਿਆਰਥੀਆਂ ਵਿਚ ਦੇਸ਼ ਭਗਤੀ, ਸੱਭਿਆਚਾਰਕ ਜਾਗਰੂਕਤਾ ਤੇ ਨੈਤਿਕ ਮੁੱਲਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਇਆ ਗਿਆ ਸੀ | ਸਮਗਮ ਦੌਰਾਨ ਸੰਤੋਸ਼ ਕਟਾਰੀਆ ਵਿਧਾਇਕਾ ਬਲਾਚੌਰ ਅਤੇ ਸੁਨੀਲ ਕੌਸ਼ਲ ਪ੍ਰਧਾਨ ਮਿਉਂਸੀਪਲ ਕੌਂਸਲਰ ਬਲਾਚੌਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ | ਉਨ੍ਹਾਂ ਵਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਕਿ ਉਹ ਵਿਦਿਆਰਥੀਆਂ 'ਚ ਰਾਸ਼ਟਰੀ ਆਦਰਸ਼ਾਂ ਤੇ ਮਹਾਨ ਆਧਿਆਤਮਿਕ ਨੇਤਾਵਾਂ ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਪ੍ਰਤੀ ਸਮਰਪਣ ਦੀ ਭਾਵਨਾ ਜਗਾਉਂਦੇ ਹਨ | ਚੰਦਰੈਸ਼ ਸ਼ੌਰੀ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਅਤੇ ਬਾਬਾ ਬਲਰਾਜ ਮੰਦਰ ਕਮੇਟੀ ਦੇ ਮੈਂਬਰ ਐਡਵੋਕੇਟ ਪੁਸ਼ਪ ਰਾਣਾ, ਰਣਦੀਪ ਕੌਸ਼ਲ, ਅਤੇ ਰਾਣਾ ਸੁਭਾਸ਼ ਵੱਲੋਂ ਸਮਾਗਮ ਕਰਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ | ਉਨ੍ਹਾਂ ਨੂੰ ਕਾਲਜ ਦੇ ਅਧਿਆਪਕ ਮੰਡਲ ਵਲੋਂ ਉਨ੍ਹਾਂ ਦੀ ਰਹਿਨੁਮਾਈ ਤੇ ਕੀਮਤੀ ਸਹਿਯੋਗ ਲਈ ਸਨਮਾਨਿਤ ਕੀਤਾ | ਇਹ ਸਮਾਗਮ ਪਿ੍ੰਸੀਪਲ ਸਤੀਸ਼ ਕੁਮਾਰ ਧੀਮਾਨ ਦੀ ਅਗਵਾਈ ਹੇਠ ਕਾਲਜ ਦੇ ਐਨ. ਐੱਸ. ਐੱਸ. ਪ੍ਰੋਗਰਾਮ ਅਧਿਕਾਰੀਆਂ ਡਾ. ਅੰਜਲੀ ਪਾਠਕ ਤੇ ਡਾ. ਹਰੀ ਨਾਥ ਦੀ ਦੇਖ-ਰੇਖ ਵਿਚ ਕਰਵਾਇਆ | ਸਟੇਜ ਸਕੱਤਰ ਦੀ ਭੂਮਿਕਾ ਸੁਨੀਲ ਸ਼ਰਮਾ ਵਲੋਂ ਨਿਭਾਈ ਗਈ | ਜਦ ਕਿ ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਅਰੁਣਾ ਪਾਠਕ, ਪੁਸ਼ਪਾ ਵਿਆਸ, ਰਚਨਾ ਆਨੰਦ ਤੇ ਡਾ. ਹਰੀ ਨਾਥ ਵਲੋਂ ਨਿਭਾਈ ਗਈ | ਫੈਕਲਟੀ ਮੈਂਬਰਾਂ ਅਸਿਸਟੈਂਟ ਪ੍ਰੋਫੈਸਰ ਰੂਬੀ, ਕੁ. ਸੁਖਜੀਤ ਨਹਿਰ, ਰਮਨਦੀਪ ਸਿੰਘ ਨਾਹਰ (ਇੰਚਾਰਜ, ਕੋ-ਕਰਿਕੁਲਰ ਗਤੀਵਿਧੀਆਂ), ਕੁ. ਨੰਦਿਨੀ ਮੋਦਗਿਲ (ਕੋਆਰਡੀਨੇਟਰ, ਯੂਥ ਕਲੱਬ), ਕੁ. ਦਾਕਸ਼ੀ ਜੈਨ, ਸਤਨਾਮ ਸਿੰਘ (ਮੈਂਬਰ, ਰੈੱਡ ਰਿਬਨ ਅਤੇ ਯੂਥ ਕਲੱਬ), ਡਾ. ਹਰਨਾਮ ਸਿੰਘ, ਡਾ. ਕਮਲਪ੍ਰੀਤ ਕੌਰ, ਰਾਘਵ ਜੈਨ ਤੇ ਵਿਜੇ ਕੁਮਾਰ ਦੇ ਸਾਂਝੇ ਯਤਨਾਂ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ | ਇਸ ਮੌਕੇ ਡਾ. ਸੁਨੀਲ ਪਾਠਕ, ਚੌਧਰੀ ਅਜੇ ਬਿੱਟੂ, ਰਾਮ ਪਾਲ ਮਹੈਸ਼ੀ, ਜਸਵਿੰਦਰ ਸਿੰਘ ਸਿਆਣ, ਡਾ. ਐਸ. ਕੇ ਪਨੇਸਰ, ਸੂਬੇਦਾਰ ਪਰਮਜੀਤ ਸਿੰਘ ਸਰਪੰਚ, ਸਮੁੱਚੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |