12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

'ਸਿੱਧੇ ਬੰਦੇ ਦੀਆਂ ਸਿੱਧੀਆਂ' ਗੱਲਾਂ ਪੁਸਤਕ ਨੌਜਵਾਨਾਂ ਲਈ ਵੱਡੀ ਪ੍ਰੇਰਨਾ - ਸੂਰਾਪੁਰੀ <br/>

Ad Position 21
No active advertisement
ਅਜੀਤ ਡੈਸਕ 02-11-2025
ਬੰਗਾ, 1 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸੂਰਾਪੁਰੀ ਨੇ ਲੇਖਕ ਬੌਬੀ ਰੱਲ੍ਹ ਲਧਾਣਾ ਉੱਚਾ ਦੀ ਪੁਸਤਕ ਸਿੱਧੇ ਬੰਦੇ ਦੀਆਂ ਸਿੱਧੀਆਂ ਗੱਲਾਂ ਨੂੰ ਪੜ੍ਹ ਕੇ ਕਿਹਾ ਕਿ ਇਹ ਪੁਸਤਕ ਅਜੋਕੀ ਨੌਜਵਾਨ ਪੀੜ੍ਹੀ ਲਈ ਵੱਡੀ ਪ੍ਰੇਰਨਾ ਸਾਬਤ ਹੋਣ ਵਾਲੀ ਹੈ | ਜੋ ਉਹਨਾਂ ਨੂੰ ਗੁਰਬਾਣੀ ਨਾਲ ਜੋੜਨ ਦੇ ਸਮਰੱਥ ਹੈ | ਲੇਖਕ ਨੇ ਇਸ ਪੁਸਤਕ ਵਿੱਚ ਨੌਜਵਾਨਾਂ ਨੂੰ ਬੁਰਾਈਆਂ ਤੋਂ ਬਚਣ ਲਈ ਜਾਗਰੂਕ ਕੀਤਾ ਹੈ | ਇਹ ਪੁਸਤਕ ਜਿੱਥੇ ਗੁਰਬਾਣੀ ਦੀ ਟੇਕ-ਆਸਰਾ ਲੈਣ ਲਈ ਪ੍ਰੇਰਿਤ ਕਰਦੀ ਹੈ ਉੱਥੇ ਗੁਰੂ ਸਾਹਿਬਾਨ ਦਾ ਸੰਦੇਸ਼ ਵੀ ਬਿਆਨ ਕਰਦੀ ਹੈ | ਇਸ ਵਿੱਚ ਸੱਚ ਦੇ ਮਾਰਗ 'ਤੇ ਚੱਲਣ ਦਾ ਸੁਨੇਹਾ ਦਿੱਤਾ ਗਿਆ ਹੈ | ਇਸ ਮੌਕੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਉਪ ਚੇਅਰਮੈਨ ਸ. ਅਮਰਜੀਤ ਸਿੰਘ ਸੂਰਾਪੁਰ, ਸਰਪ੍ਰਸਤ ਸ. ਬਲਵੀਰ ਸਿੰਘ ਐਕਸ ਆਰਮੀ, ਵਿੱਤ ਸਕੱਤਰ ਲੈਕ: ਤਰਸੇਮ ਪਠਲਾਵਾ, ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ ਆਦਿ ਸ਼ਖਸ਼ੀਅਤਾਂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਰਿਕਾਰਡਤੋੜ ਜਿੱਤ ਕਰਨਗੇ ਦਰਜ - ਡਾ. ਸੁੱਖੀ <br/> ਅਗਲੀ ਖ਼ਬਰ ਗੁਰਦੁਆਰਾ ਗੁਰ-ਪਲਾਹ ਪੰਜ ਟਾਹਲੀਆਂ ਚੱਕਗੁਰੂ 'ਚ ਸਮਾਗਮ ਅੱਜ <br/>
Ad Position 24